ਮਤਰੇਏ ਪਿਤਾ ਨੇ ਹੀ 9 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ: ਮਤਰੇਏ ਪਿਤਾ (stepfather) ਨੇ ਹੀ 9 ਸਾਲ ਦੀ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿੱਚ ਲੜਕੀ ਦੀ ਨਾਨੀ ਨੇ ਮੋਹਾਲੀ ਵਿੱਚ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਮੋਹਾਲੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜ਼ੀਰੋ ਐਫ.ਆਈ.ਆਰ ਦਰਜ ਕੀਤੀ ਸੀ। ਜਬਰ-ਜ਼ਨਾਹ ਅਤੇ ਪੋਕਸੋ ਐਕਟ ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਸਦਰ ਥਾਣੇ ਭੇਜ ਦਿੱਤਾ। ਹੁਣ ਥਾਣਾ ਸਦਰ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ ਕੀਤੀ ਹੈ।ਫਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੀ ਨਾਨੀ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਦੂਜਾ ਵਿਆਹ ਸਾਲ 2018 ‘ਚ ਦੋਸ਼ੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਸਾਲ 2022 ਵਿਚ ਉਹ ਉਸ ਦੀ ਲੜਕੀ ਦੀ ਲਿਖਤੀ ਕਸਟਡੀ ਲੈ ਕੇ ਉਸ ਨੂੰ ਆਪਣੇ ਨਾਲ ਮੋਹਾਲੀ ਲੈ ਆਇਆ ਸੀ। ਇੱਥੇ ਆ ਕੇ ਲੜਕੀ ਨੇ ਦੱਸਿਆ ਕਿ ਦੋਸ਼ੀ ਉਸ ਨਾਲ ਸਰੀਰਕ ਛੇੜਛਾੜ ਕਰਕੇ ਉਸ ਨਾਲ ਗਲਤ ਹਰਕਤਾਂ ਕਰਦਾ ਹੈ। ਉਨ੍ਹਾਂ ਇਸ ਸਬੰਧੀ ਮੋਹਾਲੀ ਦੇ ਫੇਜ਼-8 ਥਾਣੇ ਵਿੱਚ ਸ਼ਿਕਾਇਤ ਦਿੱਤੀ। ਜਿਸ ’ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਜ਼ੀਰੋ ਐਫਆਈਆਰ ਦਰਜ ਕਰ ਲਈ ਪਰ ਮਾਮਲਾ ਲੁਧਿਆਣਾ ਦਾ ਹੋਣ ਕਾਰਨ ਉ ਅਗਲੀ ਕਾਰਵਾਈ ਲਈ ਐਫਆਈਆਰ ਥਾਣਾ ਸਦਰ ਨੂੰ ਭੇਜ ਦਿੱਤੀ।