ਜਲੰਧਰ ਦੇ ਇਸ ਇਲਾਕੇ ‘ਚ ਆਇਆ ਸਾਂਬਰ, ਜੰਗਲਾਤ ਵਿਭਾਗ ਦੇ ਅਧਿਕਾਰੀਆ ਦੇ ਉੱਡੇ ਹੋਸ਼

ਜਲੰਧਰ : ਪਹਾੜਾਂ ‘ਤੇ ਪੈ ਰਹੀ ਕੜਾਕੇ ਦੀ ਠੰਡ ਕਾਰਨ ਜੰਗਲੀ ਜਾਨਵਰਾਂ (Wild animals) ਦਾ ਮੈਦਾਨੀ ਇਲਾਕਿਆਂ ‘ਚ ਆਉਣਾ ਜਾਰੀ ਹੈ, ਜਿਸ ਕਾਰਨ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵੱਲ ਵਧਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਲੰਮਾ ਪਿੰਡ ਸਥਿਤ ਹਨੂੰਮਾਨ ਮੰਦਿਰ ਨੇੜੇ ਸਾਂਬਰ (Sambar) ਮਿਲਣ ਕਾਰਨ ਹੜਕੰਪ ਮੱਚ ਗਿਆ ਹੈ। ਲੋਕਾਂ ਨੇ ਇਸ ਜੰਗਲੀ ਜਾਨਵਰ ਦੇ ਆਉਣ ਦੀ ਸੂਚਨਾ ਤੁਰੰਤ ਜੰਗਲਾਤ ਵਿਭਾਗ ਨੂੰ ਦਿੱਤੀ।ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਾਂਬਰ ਨੂੰ ਪਲਾਟ ਵਿੱਚ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਉਨ੍ਹਾਂ ਨੂੰ ਹੱਥ ਨਹੀਂ ਲੱਗਾ। ਉਹ ਮੁੜਿਆ ਅਤੇ ਫਿਰ ਹਾਈਵੇਅ ਵੱਲ ਚਲਾ ਗਿਆ। ਜੰਗਲਾਤ ਵਿਭਾਗ ਕਾਫ਼ੀ ਦੇਰ ਤੱਕ ਉਸ ਦਾ ਪਿੱਛਾ ਕਰਦਾ ਰਿਹਾ ਪਰ ਕਾਮਯਾਬ ਨਹੀਂ ਹੋਏ। ਉਹ ਅਜੇ ਵੀ ਸਾਂਬਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਜੰਗਲਾਤ ਵਿਭਾਗ ਦੀ ਟੀਮ ਦੇ ਮੁਲਾਜ਼ਮ ਦਾ ਕਹਿਣਾ ਹੈ ਕਿ ਸਾਂਬਰ ਖੁੱਲ੍ਹਾ ਹੋਣ ਕਾਰਨ ਇਸ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ, ਇਸ ਲਈ ਜੇਕਰ ਸਾਂਬਰ ਨੂੰ ਜਲਦੀ ਨਾ ਫੜਿਆ ਗਿਆ ਤਾਂ ਇਹ ਜੰਗਲੀ ਜਾਨਵਰ ਕਿਸੇ ਵਿਅਕਤੀ ਨੂੰ ਜ਼ਖ਼ਮੀ ਵੀ ਕਰ ਸਕਦਾ ਹੈ। ਇਲਾਕੇ ਵਿੱਚ ਸਾਂਬਰ ਦੀ ਆਮਦ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਰੇਲ ਵਿਹਾਰ ਖੇਤਰ ‘ਚ ਕੰਮ ਕਰਨ ਵਾਲੇ ਪ੍ਰਵਾਸੀ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਸਾਂਬਰ ਦੇ ਆਉਣ ਬਾਰੇ ਪਤਾ ਲੱਗਾ ਅਤੇ ਫਿਰ ਉਨ੍ਹਾਂ ਨੇ ਫੋਨ ‘ਤੇ ਸਾਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ।