CM ਮਾਨ ਨੇ ਕੇਂਦਰੀ ਮੰਤਰੀ ਆਰ.ਕੇ ਸਿੰਘ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਕੇਂਦਰੀ ਮੰਤਰੀ ਆਰ.ਕੇ.ਸਿੰਘ (Union Minister RK Singh) ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮੰਗ ਕੀਤੀ ਕਿ ਕੋਲੇ ਦੀ ਸਪਲਾਈ ਆਰ.ਐਸ.ਆਰ ਦੀ ਬਜਾਏ ਸਿੱਧੇ ਰੇਲਵੇ ਤੋਂ  ਕੀਤੀ ਜਾਵੇ ਅਤੇ ਪਛਵਾੜਾ ਵਿੱਚ ਕੋਲੇ ਦੀ ਮਾਈਨਿੰਗ ਨੂੰ ਪ੍ਰਾਈਵੇਟ ਪਲਾਟਾਂ ਨੂੰ ਦੇਣ ‘ਤੇ ਰਾਇਲਟੀ ਦੀ ਸ਼ਰਤ ਹਟਾਈ ਜਾਵੇ ਤਾਂ ਜੋ ਲੋਕਾਂ ‘ਤੇ ਵਾਧੂ ਬੋਝ ਨਾ ਪਾਇਆ ਜਾਵੇ। ਇਸ ਦੇ ਨਾਲ ਹੀ ਬੀ.ਬੀ.ਐਮ.ਬੀ. ਵਿੱਚ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਦੇ ਮੁੱਦੇ ‘ਤੇ ਵੀ ਸਮਝੌਤਾ ਹੋਇਆ।