ਰਾਮ ਰਹਿਮ ਦੀ 40 ਦਿਨਾਂ ਦੀ ਪੈਰੋਲ ਹੋਈ ਖ਼ਤਮ, ਅੱਜ ਮੁੜ ਸਕਦੇ ਹਨ ਵਾਪਸ ਜੇਲ੍ਹ 

ਹਿਸਾਰ : 40 ਦਿਨਾਂ ਤੋਂ ਪੈਰੋਲ ‘ਤੇ ਬਾਹਰ ਆਏ ਡੇਰਾ ਮੁਖੀ ਰਾਮ ਰਹੀਮ (Ram Rahim) ਨੇ ਹੁਣ ਜੇਲ੍ਹ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ (Barnava Ashram) ਤੋਂ ਕਿਸੇ ਵੀ ਸਮੇਂ ਵਾਪਸ ਜੇਲ੍ਹ ਜਾ ਸਕਦਾ ਹੈ। ਰਾਮ ਰਹੀਮ ਦੀ ਪੈਰੋਲ 23 ਨਵੰਬਰ ਬੀਤੇ ਦਿਨ ਖ਼ਤਮ ਹੋ ਗਈ ਹੈ। ਜਾਣਕਾਰੀ ਅਨੁਸਾਰ ਡੇਰੇ ਵਿੱਚ ਆਏ ਸੇਵਾਦਾਰਾਂ ਨੂੰ ਵੀ ਵਾਪਸ ਜਾਣ ਲਈ ਕਿਹਾ ਗਿਆ ਹੈ। ਹਾਲਾਂਕਿ ਰਾਮ ਰਹੀਮ ਅੱਜ ਭਲਕੇ ਜੇਲ੍ਹ ਜਾਵੇਗਾ, ਇਸ ਸਬੰਧੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਨੇ 300 ਤੋਂ ਵੱਧ ਸਤਿਸੰਗ ਕੀਤੇ। ਇਸ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਰਾਮ ਰਹੀਮ ਕਦੇ ਖੇਤੀ ਕਰਦੇ ਨਜ਼ਰ ਆਏ ਅਤੇ ਕਦੇ ਆਪਣੇ ਸਮਰਥਕਾਂ ਨੂੰ ਜਾਗਰੂਕ ਕਰਦੇ ਨਜ਼ਰ ਆਏ।