ਪੰਜਾਬ ਦੇ ਇੱਕ ਸ਼ਰਧਾਲੂ ਨੇ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਸੋਨੇ ਦੇ ਗਹਿਣੇ ਕੀਤੇ ਭੇਟ 

ਚਿੰਤਪੁਰਨੀ : ਮਾਂ ਚਿੰਤਪੁਰਨੀ (Maa Chintapurni) ਦੇ ਦਰਬਾਰ ‘ਚ ਗੁਰਦਾਸਪੁਰ (Gurdaspur) (ਪੰਜਾਬ) ਦੇ ਇਕ ਸ਼ਰਧਾਲੂ ਕਪਿਲ ਪਾਲ ਨੇ 27 ਗ੍ਰਾਮ ਅਤੇ 400 ਮਿਲੀਗ੍ਰਾਮ ਦੇ ਸੋਨੇ ਦੇ ਗਹਿਣੇ ਭੇਟ ਕੀਤੇ।ਸ਼ਰਧਾਲੂਆਂ ਵੱਲੋਂ ਗਹਿਣਿਆਂ ਵਿੱਚ ਸੋਨੇ ਦਾ ਹਾਰ, ਕੰਨਾਂ ਦੀਆਂ ਚੋਟੀਆਂ, ਮੰਗ ਦਾ ਟਿੱਕਾ ਅਤੇ ਨੱਥ ਚੜ੍ਹਾਏ ਗਏ ਹਨ। ਇਨ੍ਹਾਂ ਗਹਿਣਿਆਂ ਦੀ ਕੀਮਤ ਕਰੀਬ 1.61 ਲੱਖ ਰੁਪਏ ਹੈ। ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਮੱਥਾ ਟੇਕਣ ਆਉਂਦੇ ਹਨ, ਜੋ ਮਾਂ ਦੇ ਚਰਨਾਂ ‘ਚ ਨਕਦੀ ਸਮੇਤ ਸੋਨਾ-ਚਾਂਦੀ ਚੜ੍ਹਾਉਂਦੇ ਹਨ। ਬੀਤੇ ਐਤਵਾਰ ਨੂੰ ਪੰਜਾਬ ਤੋਂ ਆਏ ਸ਼ਰਧਾਲੂ ਵੱਲੋਂ ਕਰੀਬ 3 ਕਿਲੋ ਦੀ ਚਾਂਦੀ ਦੀ ਛੱਤਰੀ ਮਾਤਾ ਦੇ ਦਰਬਾਰ ਵਿੱਚ ਭੇਟ ਕੀਤੀ ਗਈ।