ਸ਼ਾਓਮੀ ਨੇ ਟੋਕੀਓ ਓਲੰਪਿਕ ‘ਚ ਤਗਮਾ ਜਿੱਤਣ ਵਾਲੇ ਖਿਡਾਰੀਆਂ ਲਈ ਕੀਤਾ ਇਹ ਐਲਾਨ

ਨਵੀਂ ਦਿੱਲੀ : ਟੋਕੀਓ ਓਲੰਪਿਕ 2020 ਵਿਚ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ । ਹੁਣ ਟੋਕੀਓ ਓਲੰਪਿਕ 2020 ਵਿਚ ਤਮਗਾ ਜਿੱਤਣ ਵਾਲੇ ਹਰ ਭਾਰਤੀ ਖਿਡਾਰੀ ਨੂੰ ਸ਼ਾਓਮੀ ਨੇ ਵੀ mi 11 ultra ਸਮਾਰਟਫੋਨ ਗਿਫਟ ਦੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ mi 11 ultra ਭਾਰਤ ਵਿਚ ਲਾਂਚ ਹੋਣ ਵਾਲਾ ਸ਼ਾਓਮੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ। mi 11 ultra ਦੀ ਕੀਮਤ 69,999 ਰੁਪਏ ਹੈ। ਸ਼ਾਓਮੀ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਸਾਰੇ ਭਾਰਤੀ ਖਿਡਾਰੀਆਂ ਨੂੰ ਫਲੈਗਸ਼ਿਪ ਸਮਾਰਟਫੋਨ mi 11 ultra ਦਿੱਤਾ ਜਾਏਗਾ। ਇਸ ਦੀ ਜਾਣਕਾਰੀ ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਟਵੀਟ ਕਰਕੇ ਦਿੱਤੀ ਹੈ।ਮਨੁ ਨੇ ਟਵੀਟ ਕਰਕੇ ਕਿਹਾ, ‘ਸਮਾਰਟਫੋਨ ਮੇਕਰ ਉਨ੍ਹਾਂ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੇ ਓਲੰਪਿਕ ਤਮਗਾ ਜਿੱਤਿਆ ਹੈ। ਮਨੁ ਨੇ ਅੱਗੇ ਕਿਹਾ, ਸਾਡੇ ਸੁਪਰ ਹੀਰੋਜ਼ ਨੂੰ ਅਸੀਂ ਸੁਰਪਫੋਨ ਦੇ ਰਹੇ ਹਾਂ।’