ਜਸਟਿਨ ਟਰੂਡੋ ਨੇ ਮਨੀਸ਼ਾ ਗੁਲਾਟੀ ਦੀ ਚਿੱਠੀ ਦਾ ਦਿੱਤਾ ਇਹ ਜਵਾਬ

ਕੈਨੇਡਾ: ਵਿਆਹ ਕਰਵਾ ਕੇ ਕੈਨੇਡਾ ਪਹੁੰਚਣ ਵਾਲੇ ਭਾਰਤੀਆਂ ਵਲੋਂ ਕੀਤੀ ਜਾ ਰਹੀ ਠੱਗੀ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ। ਪੰਜਾਬ ‘ਚ ਲਵਪ੍ਰੀਤ ਸਿੰਘ ਦੀ ਖੁਦਕੁਸ਼ੀ  ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਵਲੋਂ ਜਸਟਿਨ ਟਰੂਡੋ ਨੂੰ ਪੱਤਰ ਲਿਖਿਆ ਗਿਆ ਸੀ। ਜਿਸ ਨੂੰ ਲੈ ਕੇ ਇਕ ਪੱਤਰਕਾਰ ਨੇ ਜਸਟਿਨ ਟਰੂਡੋ ਨੂੰ ਸਵਾਲ ਵੀ ਕੀਤੇ ਕਿ ਕੀ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਸਖ਼ਤ ਕਰਨ ਜਾਂ ਉਨ੍ਹਾਂ ‘ਚ ਕੋਈ ਤਬਦੀਲੀ ਕਰੇਗੀ?ਜਸਟਿਨ ਟਰੂਡੋ ਨੇ ਜਵਾਬ ‘ਚ ਕਿਹਾ ਕਿ, “ਨਹੀਂ, ਅਸੀਂ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਸਖਤ ਨਹੀਂ (Canada Government will not change Imigration Rules) ਕਰਨ ਵਾਲੇ ਅਤੇ ਨਾ ਹੀ ਤਬਦੀਲੀ ਕਰਾਂਗੇ।” ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਦੇਸ਼ ‘ਚ ਆਉਣ ਵਾਲੇ ਲੋਕਾਂ ਲਈ, ਪਰਿਵਾਰ ਦੇ ਮੈਂਬਰਾਂ ਨੂੰ ਲਿਆਉਣਾ ਤੇ ਵਿਆਹਾਂ ਅਤੇ ਅੰਤਿਮ ਸੰਸਕਾਰ ਵਰਗੇ ਮਹੱਤਵਪੂਰਨ ਪਰਿਵਾਰਕ ਸਮਾਗਮਾਂ ‘ਚ ਸ਼ਾਮਲ ਹੋਣਾ ਕਿੰਨਾ ਮਹੱਤਵਪੂਰਣ ਹੈ। ਕੈਨੇਡਾ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਤੇ ਧੋਖੇਬਾਜ਼ਾਂ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ।ਜਸਟਿਨ ਟਰੂਡੋ ਨੇ ਨਾਲ ਹੀ ਕਿਹਾ ਕਿ ਕੈਨੇਡਾ ਪਹਿਲਾਂ ਵਾਂਗ ਹੀ ਸਭ ਲਈ ਖੁਲਿ੍ਆ ਰਹੇਗਾ। ਜਿਸ ਤਰ੍ਹਾਂ ਪਹਿਲਾਂ ਨਿਯਮਾਂ ਵਿਚ ਤਬਦੀਲੀਆਂ ਕੀਤੀਆਂ ਹਨ, ਹੁਣ ਵੀ ਨਿਯਮਾਂ ਨੂੰ ਮਜ਼ਬੂਤ ਬਣਾਵਾਂਗੇ। ਇਸ ਰਾਹੀਂ ਕੈਨੇਡਾ ਵਿਚ ਆਪਣਾ ਭਵਿੱਖ ਸੋਚ ਕੇ ਬੈਠੇ ਲੋਕ, ਇਥੇ ਆ ਕੇ ਰਹਿ ਸਕਣ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਕੈਨੇਡਾ ਆਉਣ ਦੇ ਨਿਯਮ ਵੇਖਣ ਲਈ ਲੋਕ ਕੈਨੇਡਾ ਦੀ ਸਰਕਾਰੀ ਵੈਬਸਾਈਟ (Government Website) ‘ਤੇ ਜਾ ਸਕਦੇ ਹਨ, ਜਿਸ ਨਾਲ ਠੱਗੀਆਂ ਤੋਂ ਬਚਿਆ ਜਾ ਸਕਦਾ ਹੈ।