ਪਾਤੜਾਂ ਦੇ ਪਿੰਡ ਹਾਮਝੇੜੀ ਵਿਖੇ ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ

ਪਟਿਆਲਾ (ਅਮਰਜੀਤ ਸਿੰਘ): ਬੀਤੀ ਰਾਤ ਪਿੰਡ ਹਾਮਝੇੜੀ ਪੀਐਸ ਪਾਤੜਾਂ ਵਿਖੇ ਦੁਪਹਿਰ ਦੇ ਕਤਲ ਦੀ ਇੱਕ ਘਟਨਾ ਵਾਪਰੀ ਹੈ, ਜਿਸ ਵਿੱਚ 60 ਸਾਲਾਂ ਉਮਰ ਦੇ ਪਿਤਾ ਬਲਬੀਰ ਸਿੰਘ ਅਤੇ 25 ਸਾਲਾਂ ਉਮਰ ਦੇ ਉਸਦੇ ਪੁੱਤਰ ਚਰਨਜੀਤ ਸਿੰਘ ਦੀ ਹੱਤਿਆ ਕੀਤੀ ਗਈ ਹੈ ਅਤੇ ਦੂਸਰੇ ਪੁੱਤਰ ਕਰਮਜੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ।ਵਾਰਦਾਤ ਨੂੰ ਅਮਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਪੁਲਿਸ ਨੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਸਲਾ ਸਮੇਤ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।ਘਟਨਾ ਦਾ ਉਦੇਸ਼ ਜ਼ਮੀਨ ਜੋ ਕਿ ਲਗਭਗ 2 ਏਕੜ ਦੀ ਸੀ ਉਸਨੂੰ ਲੈਕੇ ਝਗੜਾ ਹੋਇਆ। ਇਸ ਸਬੰਧ ਵਿਚ ਐਫ.ਆਈ.ਆਰ ਦਰਜ ਕੀਤੀ ਗਈ। ਨਾਲ ਹੀ ਆਈ.ਪੀ.ਸੀ ਅਤੇ ਆਰਮਜ਼ ਐਕਟ ਦੇ ਚਲਦਿਆ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।