ਪ੍ਰੇਮ ਸੰਬੰਧਾਂ ਦੇ ਚਲਦਿਆਂ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਨੂੰ ਕੀਤਾ ਗਿਆ ਅਗਵਾ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੀ ਅਧੀਨ ਆਉਦੇ ਇਲਾਕੇ ਦਾ ਹੈ ਜਿਥੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਏ.ਐਸ.ਆਈ ਸਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਕਾਲੇ ਦੇ ਰਹਿਣ ਵਾਲੇ ਰੌਮੀ ਨਾਮ ਦੇ ਨੌਜਵਾਨ ਨਾਲ ਉਥੋਂ ਦੀ ਇਕ ਕੁੜੀ ਨਾਲ ਪ੍ਰੇਮ ਸੰਬੰਧ ਸੀ ਜਿਸਦੀ ਰਜਿਸ਼ਨ ਲੜਕੀ ਵਾਲੀਆ ਵੱਲੋਂ ਲੜਕੇ ਰੌਮੀ ਨੂੰ ਕਲ ਸ਼ਾਮ ਅਗਵਾ ਕਰ ਲਿਆ ਗਿਆ ਸੀ ਜਿਸਨੂੰ ਪੁਲਿਸ ਵੱਲੋਂ ਬਰਾਮਦ ਕਰ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।ਉਧਰ ਦੂਜੇ ਪਾਸੇ ਪੀੜਤ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੂੰ ਲੜਕੀ ਵਾਲਿਆ ਵੱਲੋਂ ਅਗਵਾ ਕਰ ਜਾਨੌ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸਦੇ ਚਲਦੇ ਪੁਲਿਸ ਦੀ ਮੁਸਤੇਦੀ ਦੇ ਚਲਦਿਆਂ ਉਹਨਾ ਲੜਕੇ ਨੂੰ ਵਾਪਿਸ ਭੇਜਿਆ ਹੈ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤਾਰ ਤੋ ਬਾਹਰ ਹਨ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਹ ਮੰਗ ਕਰਦੇ ਹਾਂ ਕਿ ਅਜਿਹੀ ਸੰਗੀਨ ਜੁਲਮ ਦੇ ਚਲਦਿਆਂ ਦੋਸ਼ੀਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।