ਨਸ਼ੇ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਦੀਆਂ ਸਖ਼ਤ ਹਦਾਇਤਾਂ ਜਾਰੀ

ਨਾਭਾ (ਜਗਨਾਰ ਸਿੰਘ ਦੁਲੱਦੀ)–ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਨੱਥ ਪਾਉਣ ਲਈ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਪੁਲਸ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰ ਦੇ ਕੌਂਸਲਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਵਿੱਚ ਧਕੇਲ ਰਿਹਾ ਤਾਂ ਉਸ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਵਿਖੇ ਪਿੰਡ ਦੀਆਂ ਕਰੀਬ ਦਰਜਨ ਤੋਂ ਵੱਧ ਪੰਚਾਇਤਾਂ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਸਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਤਾਂ ਉਸ ਦੀ ਅਸੀਂ ਬਿਲਕੁਲ ਮੱਦਦ ਨਹੀਂ ਕਰਾਂਗੇ ਅਤੇ ਉਸ ਨੂੰ ਪਿੰਡ ਵਿੱਚੋਂ ਬਾਹਰ ਦਾ ਰਸਤਾ ਵੀ ਵਿਖਾਵਾਂਗੇ, ਪਿੰਡ ਵਾਸੀਆਂ ਨੇ ਇਹ ਭਰੋਸਾ ਨਾਭਾ ਦੇ ਡੀ.ਐਸ.ਪੀ ਰਾਜੇਸ਼ ਕੁਮਾਰ ਛਿੱਬੜ ਨੂੰ ਦਵਇਆ ਹੈ।ਇਸ ਮੌਕੇ ਤੇ ਪਿੰਡ ਨਿਵਾਸੀ ਹਰਜੀਤ ਗਿਲ ਅਤੇ ਪਿੰਡ ਵਾਸੀ ਨਛੱਤਰ ਸਿੰਘ ਨੇ ਕਿਹਾ ਕਿ ਜੋ ਪੰਜਾਬ ਪੁਲੀਸ ਵੱਲੋਂ ਵੱਡਾ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਜੇਕਰ ਸਾਰੇ ਹੀ ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਮਤੇ ਪੈਣ ਲੱਗੇ ਤਾਂ ਇਹ ਨਸ਼ਾ ਬਿਲਕੁਲ ਖ਼ਤਮ ਹੋ ਜਾਵੇਗਾ ਅਤੇ ਅਸੀਂ ਪੰਜਾਬ ਪੁਲੀਸ ਨੂੰ ਮਤਾ ਪਾ ਕੇ ਭਰੋਸਾ ਦਿੱਤਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਅਸੀਂ ਪੁਲਸ ਨੂੰ ਉਸਦੀ ਇਤਲਾਹ ਦੇਵਾਂਗਾ ਅਤੇ ਉਸ ਨੂੰ ਪਿੰਡ ਦਾ ਬਾਹਰਲਾ ਰਸਤਾ ਵੀ ਵਿਖਾਵਾਂਗੇ।ਇਸ ਮੌਕੇ ਨਾਭਾ ਦੇ ਡੀ.ਐਸ.ਪੀ. ਰਾਜੇਸ਼ ਛਿੱਬੜ ਨੇ ਕਿਹਾ ਕਿ ਸਾਨੂੰ ਮਾਣਯੋਗ ਐੱਸ.ਐੱਸ.ਪੀ ਬਿਕਰਮ ਦੁੱਗਲ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕੀ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾਵੇ ਉੱਥੇ ਹੀ ਸਾਨੂੰ ਨਾਭਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਇਨ੍ਹਾਂ ਵੱਲੋਂ ਮਤਾ ਵੀ ਪਾਇਆ ਗਿਆ ਹੈ ਕਿ ਅਸੀਂ ਪਿੰਡਾਂ ਵਿੱਚੋਂ ਨਸ਼ੇ ਨੂੰ ਬਿਲਕੁਲ ਖਤਮ ਕਰ ਦੇਵਾਂਗੇ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫਡ਼ਿਆ ਗਿਆ ਤਾਂ ਉਸ ਉਸ ਦੀ ਇਤਲਾਹ ਅਸੀਂ ਪੁਲਸ ਨੂੰ ਵੀ ਕਰਾਂਗੇ।