ਕੱਲ੍ਹ ਭਗਵਤ ਗੀਤਾ ਅਤੇ ਪੀ.ਐਮ. ਮੋਦੀ ਦੀ ਤਸਵੀਰ ਨਾਲ PSLV-C51 ਭਰੇਗਾ ਉੜਾਨ

ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ISRO) ਦੀ ਸਫਲਤਾ ਦਾ ਇਕ ਹੋਰ ਤਾਰਾ ਅਸਮਾਨ ਨੂੰ ਸ਼ਿੰਗਾਰਣ ਜਾ ਰਿਹਾ ਹੈ। ਇਸਰੋ ਕੱਲ੍ਹ ਯਾਨੀ ਕਿ 28 ਫਰਵਰੀ ਨੂੰ ਫਸ਼ਲ਼ੜ- 51 ਰਾਕੇਟ ਤੋਂ ਬ੍ਰਾਜ਼ੀਲ ਦੇ ਸੈਟੇਲਾਈਟ (Amazonia) ਐਮਾਜ਼ੋਨੀਆ -1 ਅਤੇ ਤਿੰਨ ਭਾਰਤੀ ਸੈਟੇਲਾਈਟ/ਪੇਲੋੜ ਨੂੰ ਲਾਂਚ ਕਰੇਗਾ।ਇਸ ਸਮੇਂ ਦੌਰਾਨ, ਵੱਡੀ ਗਲ ਇਹ ਹੈ ਕਿ ਇਸ ਸੈਟੇਲਾਈਟ ‘ਚ ਸ਼੍ਰੀਮਦ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਹੋਵੇਗੀ। ਇਸ ਤੋਂ ਇਲਾਵਾ ਸੈਟੇਲਾਈਟ 25 ਹਜ਼ਾਰ ਭਾਰਤੀ ਲੋਕਾਂ (ਖ਼ਾਸਕਰ ਵਿਦਿਆਰਥੀਆਂ) ਦੇ ਨਾਵਾਂ ਨਾਲ ਪੁਲਾੜ ਵਿੱਚ ਜਾਵੇਗਾ।ਭਾਰਤੀ ਪੁਲਾੜ ਖੋਜ ਸੰਗਠਨ ਨੇ ਇਥੇ ਇੱਕ ਬਿਆਨ ਵਿੱਚ ਕਿਹਾ ਕਿ PSLV- C51 ਦਾ 53ਵਾਂ ਮਿਸ਼ਨ ਹੈ। ਇਹ ਰਾਕੇਟ ਦੇ ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ਨੋਨੀਆ -1 ਉਪਗ੍ਰਹਿ ਦੇ ਨਾਲ 18 ਹੋਰ ਉਪਗ੍ਰਹਿ ਪੁਲਾੜ ਵਿਚ ਭੇਜੇ ਜਾਣਗੇ। ਇਹ ਪਹਿਲਾ ਅਜਿਹਾ ਸੈਟੇਲਾਈਟ ਹੈ ਜੋ ਧਰਤੀ ਦੀ ਨਿਗਰਾਨੀ ਕਰੇਗਾ। ਇਹ ਬ੍ਰਾਜ਼ੀਲ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸਰੋ ਵੱਲੋਂ ਲਾਂਚ ਕੀਤੇ ਜਾਣ ਤੋਂ ਬਾਅਦ ਇਸਦਾ ਸੰਚਾਲਨ ਪੂਰਨ ਤੌਰ ‘ਤੇ ਚੀਨ ਅਤੇ ਬ੍ਰਾਜ਼ੀਲ ਦੇ ਰਿਸੋਰਸ ਸੈਟੇਲਾਈਟ ਪ੍ਰੋਗਰਾਮ ਇੰਸਟੀਚਿਊਟ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇਗਾ। ਇਸ ਮਿਸ਼ਨ ਦੀ ਮਿਆਦ ਤਿੰਨ ਸਾਲ, ਤਿੰਨ ਮਹੀਨੇ ਹੈ।ਰਾਕੇਟ ਚੇਨਈ ਤੋਂ ਲਗਭਗ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।ਇਸ ਨੂੰ ਲਾਂਚ ਕਰਨ ਦਾ ਸਮਾਂ 28 ਫਰਵਰੀ ਨੂੰ ਸਵੇਰੇ 10:24 ਮਿੰਟ ਹੈ ਜੋ ਮੌਸਮ ਦੇ ਹਾਲਾਤਾਂ ‘ਤੇ ਨਿਰਭਰ ਕਰਦਾ ਹੈ।ਅਮੇਜ਼ੋਨੀਆ-1 ਦੇ ਬਾਰੇ ‘ਚ ਬਿਆਨ ਵਿਚ ਕਿਹਾ ਗਿਆ ਹੈ ਕਿ ਉਪਗ੍ਰਹਿ ਅਮੇਜ਼ਨ ਖੇਤਰ ਵਿਚ ਜੰਗਲਾਂ ਦੀ ਕਟਾਈ ਅਤੇ ਬ੍ਰਾਜ਼ੀਲ ਦੇ ਖਿੱਤੇ ਵਿਚ ਵੰਨ-ਸੁਵੰਨੇ ਖੇਤੀਬਾੜੀ ਦੇ ਵਿਸ਼ਲੇਸ਼ਣ ਲਈ ਉਪਯੋਗਕਰਤਾਵਾਂ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਵਾਏਗਾ ਅਤੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ।ਇਹ ਮਿਸ਼ਨ ਇਸ ਲਈ ਵੀ ਖਾਸ ਹੈ ਕਿਉਂਕਿ PSLV-C ਦੇ ਨਾਲ ਇਸਰੋ ਆਪਣੇ ਪੀਐਸਐਲਵੀ ਰਾਕੇਟ ‘ਤੇ ਦੇਸ਼ ਦਾ ਪਹਿਲਾ ਵਪਾਰਕ ਪ੍ਰਾਈਵੇਟ ਰਿਮੋਟ-ਸੈਂਸਿੰਗ ਸੈਟੇਲਾਈਟ ਯਾਨੀ ਕਿ (ਆਨੰਦ) ਨੂੰ ਲਾਂਚ ਕਰੇਗਾ। ਇਸ ਮਿਸ਼ਨ ਵਿਚ ਪਹਿਲਾ ਕੁੱਲ 20 ਸੈਟੇਲਾਈਟ ਪਹਿਲਾਂ ਜਾਣ ਵਾਲੇ ਸੀ, ਪਰ ਉਨ੍ਹਾਂ ਵਿਚੋਂ ਦੋ ਘਟਾ ਦਿੱਤੇ ਗਏ ਸੀ।