ਅਧਾਰ ਵਿਚ ਰਜਿਸਟਰਡ ਨਹੀਂ ਮੋਬਾਇਲ ਨੰਬਰ? UIDAI ਨੇ ਦੱਸਿਆ ਕਿਵੇਂ ਦੂਜੇ ਨੰਬਰ ‘ਤੇ ਮੰਗਾ ਸਕਦੇ ਹਾਂ OTP

ਨਵੀਂ ਦਿੱਲੀ : ਹਾਲ ਹੀ ਵਿੱਚ, UIDAI ਦੁਆਰਾ ਆਧਾਰ ਦੇ ਪੀਵੀਸੀ ਕਾਰਡ ਬਾਰੇ ਇੱਕ ਵੱਡੀ ਜਾਣਕਾਰੀ ਦਿੱਤੀ ਗਈ ਹੈ। UIDAI ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਭਾਵੇਂ ਤੁਹਾਡਾ ਨੰਬਰ ਆਧਾਰ ਵਿੱਚ ਰਜਿਸਟਰਡ ਨਹੀਂ ਹੈ, ਫਿਰ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।ਤੁਸੀਂ ਆਧਾਰ ਪੀਵੀਸੀ ਕਾਰਡ ਮੰਗਵਾਉਣ ਲਈ ਕਿਸੇ ਵੀ ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹੋ। ਭਾਵ, ਜਦੋਂ ਇੱਕ ਆਧਾਰ ਪੀਵੀਸੀ ਕਾਰਡ ਦਾ ਆਰਡਰ ਦੇਣ ਵੇਲੇ, ਤੁਸੀਂ ਓਟੀਪੀ ਲਈ ਕੋਈ ਵੀ ਨੰਬਰ ਦੇ ਸਕਦੇ ਹੋ।ਇਸਦੇ ਨਾਲ ਹੀ, UIDAI ਦੁਆਰਾ ਇਹ ਵੀ ਦੱਸਿਆ ਗਿਆ ਹੈ ਕਿ ਘਰ ਦਾ ਇੱਕ ਮੈਂਬਰ ਪੂਰੇ ਪਰਿਵਾਰ ਲਈ ਆਧਾਰ ਪੀਵੀਸੀ ਕਾਰਡ ਆਨਲਾਈਨ ਆਰਡਰ ਕਰ ਸਕਦਾ ਹੈ।UIDAI ਦੇ ਵੱਲੋਂ ਦੱਸਿਆ ਗਿਆ ਸੀ ਕਿ ਇਸ ਲਿੰਕ ਨੂੰ httpsresidentpvc.uidai.gov.inorderpvcreprint ਤੇ ਕਲਿਕ ਕਰਕੇ ਤੁਸੀਂ ਅਧਾਰ ਪੀਵੀਸੀ ਕਾਰਡ ਮੰਗਵਾ ਸਕਦੇ ਹੋ। ਦੱਸ ਦਈਏ ਕਿ ਆਧਾਰ ਪੀਵੀਸੀ ਕਾਰਡ ਬਿਲਕੁਲ ਏਟੀਐਮ ਕਾਰਡ ਵਰਗਾ ਹੋਵੇਗਾ। ਤੁਹਾਨੂੰ ਇਸਨੂੰ ਅਲੱਗ ਤੋਂ ਲੈਮੀਨੇਟ ਕਰਨ ਦੀ ਜ਼ਰੂਰਤ ਵੀ ਨਹੀਂ ਹੋਏਗੀ।ਆਧਾਰ ਪੀਵੀਸੀ ਕਾਰਡ ਕਾਰਡ ਤੁਹਾਡੇ ਵਾਲਿਟ ਵਿੱਚ ਏਟੀਐਮ ਜਾਂ ਡੈਬਿਟ ਕਾਰਡ ਦੀ ਤਰ੍ਹਾਂ ਅਸਾਨੀ ਨਾਲ ਆ ਜਾਵੇਗਾ। UIDAI ਨੇ ਦੱਸਿਆ ਕਿ ਤੁਹਾਡਾ ਆਧਾਰ ਹੁਣ ਇਕ ਸੁਵਿਧਾਜਨਕ ਆਕਾਰ ਵਿਚ ਹੋਵੇਗਾ, ਜਿਸ ਨੂੰ ਤੁਸੀਂ ਆਸਾਨੀ ਨਾਲ ਆਪਣੇ ਬਟੂਏ ਵਿਚ ਰੱਖ ਸਕਦੇ ਹੋ। ਇਸ ਕਾਰਡ ਨੂੰ ਬਣਾਉਣ ਲਈ, ਤੁਹਾਨੂੰ 50 ਰੁਪਏ ਖਰਚਣੇ ਪੈਣਗੇ।ਸੁਰੱਖਿਆ ਫੀਚਰ ਵਿਚ ਹੋਲੋਗ੍ਰਾਮ,ਗਿਲੋਚ ਪੈਟਰਨ,ਘੋਸਟ ਇਮੇਜ,ਅਤੇ ਮਾਇਕੋ੍ਰਟੈਕਸਟ ਹੋਵੇਗਾ। ਅਧਾਰ PVC ਕਾਰਡ ਨੂੰ ਹੁਣ ਆਨਲਾਈਨ ਆਰਡਰ ਕਰ ਮੰਗਵਾ ਸਕਦੇ ਹਾਂ।