ਗਾਇਕ ਤੇ ਲਿਖਾਰੀ ਸ੍ਰੀ ਬਰਾੜ ਨੂੰ ਪਟਿਆਲਾ ਕੋਰਟ ਨੇ ਦਿੱਤੀ ਜ਼ਮਾਨਤ

ਪਟਿਆਲਾ: ਗਾਇਕ ਅਤੇ ਲਿਖਾਰੀ ਸ੍ਰੀ ਬਰਾੜ ਨੂੰ ਪਟਿਆਲਾ ਕੋਰਟ ਨੇ ਜ਼ਮਾਨਤ ਦੇ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ ਸ੍ਰੀ ਬਰਾੜ ਰਿਹਾਅ ਹੋ ਸਕਦੇ ਹਨੇ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਬੇਲ ਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਅਤੇ ਸ਼ਾਮ ਤੱਕ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੱਜ ਸਾਬ ਨੇ ਖਾਸ ਹਦਾਇਤ ਦਿੱਤੀ ਭੜਕਾਊ ਗਾਣੇ ਸ੍ਰੀ ਬਰਾੜ ਨਾ ਲਿਖੇਗਾ ਅਤੇ ਨਾਂ ਗਾਏਗਾ।