ਭਾਜਪਾ ਯੁਵਾ ਮੋਰਚਾ ਪੰਜਾਬ ਦੀ ਨਵੀਂ ਟੀਮ ਦਾ ਐਲਾਨ

ਚੰਡੀਗੜ੍ਹ: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਤੋਂ ਬਾਅਦ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ 36 ਜ਼ਿਲ੍ਹਾ ਇੰਚਾਰਜਾਂ ਅਤੇ 3 ਜ਼ੋਨਲ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।ਸੰਗਠਨਾਤਮਕ ਕੰਮਾਂ ਵਿੱਚ ਬਿਹਤਰ ਤਾਲਮੇਲ ਅਤੇ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਤਹਿਤ ਜ਼ੋਨ-1 ਦੀ ਜ਼ਿੰਮੇਵਾਰੀ ਭਰਤ ਮਹਾਜਨ, ਜ਼ੋਨ-2 ਦੀ ਜਗਵਿੰਦਰ ਪਾਲ ਸੰਧੂ ਅਤੇ ਜ਼ੋਨ-3 ਦੀ ਸੌਰਭ ਕਪੂਰ ਨੂੰ ਸੌਂਪੀ ਗਈ ਹੈ।ਜਾਰੀ ਕੀਤੀ ਗਈ ਸੂਚੀ ਅਨੁਸਾਰ ਅੰਮ੍ਰਿਤਸਰ ਰੂਰਲ-1 ਤੋਂ ਪ੍ਰਣਵ ਮਿਸ਼ਰਾ, ਅੰਮ੍ਰਿਤਸਰ ਰੂਰਲ-2 ਤੋਂ ਵਿਵੇਕ ਬੈਂਸ, ਅੰਮ੍ਰਿਤਸਰ ਅਰਬਨ ਤੋਂ ਆਭਾਸ ਸ਼ਾਕਿਰ, ਬਰਨਾਲਾ ਤੋਂ ਕਰਮ ਲਹਿਲ, ਬਟਾਲਾ ਤੋਂ ਯਾਦਵਿੰਦਰ ਸਿੰਘ, ਬਠਿੰਡਾ ਰੂਰਲ ਤੋਂ ਅਜੇ ਰਿਸ਼ੀ, ਬਠਿੰਡਾ ਅਰਬਨ ਤੋਂ ਕਰਮਬੀਰ ਡਾਲੇਹ, ਫਰੀਦਕੋਟ ਤੋਂ ਗੌਰਵ ਕੁਮਾਰ ਗਿੰਨੀ, ਫ਼ਤਹਿਗੜ੍ਹ ਸਾਹਿਬ ਤੋਂ ਰੌਬਿਨ ਜਿੰਦਲ, ਫਾਜ਼ਿਲਕਾ ਤੋਂ ਹਰਦੀਪ ਸਿੰਘ ਹਨੀ ਕਾਓਣੀ, ਫਿਰੋਜ਼ਪੁਰ ਤੋਂ ਹਰਮਨਦੀਪ ਸਿੰਘ ਮੀਤਾ ਅਤੇ ਗੁਰਦਾਸਪੁਰ ਤੋਂ ਵਰੁਣ ਠਾਕੁਰ ਨੂੰ ਜ਼ਿਲ੍ਹਾ ਇੰਚਾਰਜ ਬਣਾਇਆ ਗਿਆ ਹੈ।ਇਸੇ ਤਰ੍ਹਾਂ ਹੁਸ਼ਿਆਰਪੁਰ ਰੂਰਲ ਤੋਂ ਪੰਕਜ ਲੂਥਰਾ, ਹੁਸ਼ਿਆਰਪੁਰ ਅਰਬਨ ਤੋਂ ਅੰਕਿਤ ਸੈਣੀ, ਜਗਰਾਉਂ ਤੋਂ ਹਿਮਾਂਸ਼ੂ ਜਿੰਦਲ, ਜਲੰਧਰ ਰੂਰਲ ਨਾਰਥ ਤੋਂ ਇਸ਼ੂਪਾਲ ਗੁੱਜਰ, ਜਲੰਧਰ ਰੂਰਲ ਸਾਊਥ ਤੋਂ ਅਮਨ ਕਬਰਵਾਲ, ਜਲੰਧਰ ਅਰਬਨ ਤੋਂ ਰਵੀ ਬੱਤਰਾ, ਕਪੂਰਥਲਾ ਤੋਂ ਵਿਸ਼ਵ ਗਰੋਵਰ, ਖੰਨਾ ਤੋਂ ਰਵਿੰਦਰ ਰਾਣਾ, ਲੁਧਿਆਣਾ ਰੂਰਲ ਤੋਂ ਗੌਰਵ ਗਿੱਲ ਅਤੇ ਲੁਧਿਆਣਾ ਅਰਬਨ ਤੋਂ ਕੁਲਬੀਰ ਸਿੰਘ ਆਸ਼ੂ ਅੰਬਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਮਲੇਰਕੋਟਲਾ ਤੋਂ ਚਿਰਾਂਸ਼ੂ ਰਤਨ, ਮਾਨਸਾ ਤੋਂ ਸਚਿਨ ਮੌਦਗਿੱਲ, ਮੋਗਾ ਤੋਂ ਪ੍ਰਸ਼ਾਂਤ ਗੰਭੀਰ, ਮੋਹਾਲੀ ਤੋਂ ਵਿਸ਼ਾਲ ਸ਼ਰਮਾ ਵਿਸ਼ੂ, ਮੁਕਤਸਰ ਸਾਹਿਬ ਤੋਂ ਜਸਪ੍ਰੀਤ ਸਿੰਘ ਜੱਸਾ, ਨਵਾਂਸ਼ਹਿਰ ਤੋਂ ਰੂਪਕਮਲ ਸਿੰਘ, ਪਠਾਨਕੋਟ ਤੋਂ ਪ੍ਰਤੀਕ ਕਪੂਰ, ਪਟਿਆਲਾ ਰੂਰਲ ਨਾਰਥ ਤੋਂ ਨਿਹਾਰਿਕਾ ਕਮਲ, ਪਟਿਆਲਾ ਰੂਰਲ ਸਾਊਥ ਤੋਂ ਮੋਹਿਤ ਜੁੰਡ, ਪਟਿਆਲਾ ਅਰਬਨ ਤੋਂ ਐਡਵੋਕੇਟ ਅੰਕਿਤ, ਰੋਪੜ ਤੋਂ ਹਿਤੇਸ਼ ਗਾਵਰੀ, ਸੰਗਰੂਰ-1 ਤੋਂ ਵਿਸ਼ਾਲ ਸ਼ਰਮਾ, ਸੰਗਰੂਰ-2 ਤੋਂ ਲੋਮਸ਼ ਸ਼ਰਮਾ ਅਤੇ ਤਰਨਤਾਰਨ ਤੋਂ ਪੰਕਜ ਜੁਲਕਾ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।