ਪੰਜਾਬ ‘ਚ ਜਨਗਣਨਾ 2027 ਦੇ ਦੂਜੇ ਪੜਾਅ ਦੀ ਤਿਆਰੀ ਸ਼ੁਰੂ, 9 LED ਵੈਨਾਂ ਰਵਾਨਾ
ਚੰਡੀਗੜ੍ਹ: ਪੰਜਾਬ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। 11 ਨਵੰਬਰ ਨੂੰ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਆਫ਼ ਸੈਂਸਸ ਓਪਰੇਸ਼ਨਜ਼ ਦੇ ਦਫ਼ਤਰ ਤੋਂ ਡਾਇਰੈਕਟਰ ਡਾ. ਨਵਜੋਤ ਖੋਸਾ ਨੇ 9 ਡਿਜੀਟਲ LED ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵੈਨਾਂ ਰਾਹੀਂ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਜਨਗਣਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਵੈਨਾਂ ਉੱਤੇ ਜਨਗਣਨਾ ਨਾਲ ਸਬੰਧਤ ਸੰਦੇਸ਼ ਅਤੇ QR ਕੋਡ ਲਗਾਏ ਗਏ ਹਨ। ਇਨ੍ਹਾਂ ਕੋਡਾਂ ਨੂੰ ਸਕੈਨ ਕਰਕੇ ਲੋਕ ਅਧਿਕਾਰਤ ਨੈਸ਼ਨਲ ਸੈਂਸਸ ਪੋਰਟਲ ਨਾਲ ਜੁੜ ਸਕਣਗੇ। ਵੈਨਾਂ ਮੁੱਖ ਕਸਬਿਆਂ, ਬਾਜ਼ਾਰਾਂ ਅਤੇ ਹੋਰ ਭੀੜ ਵਾਲੇ ਜਨਤਕ ਸਥਾਨਾਂ ਤੱਕ ਪਹੁੰਚਣਗੀਆਂ। ਮੁਹਿੰਮ ਦਾ ਮਕਸਦ ਲੋਕਾਂ ਨੂੰ ਸਵੈ-ਗਣਨਾ ਅਤੇ ਜਨਗਣਨਾ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ। ਇਸ ਤੋਂ ਪਹਿਲਾਂ ਲੋਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਕਰ ਸਕਣਗੇ। ਇਸ ਲਈ ਨਾਗਰਿਕ ਪੋਰਟਲ ’ਤੇ ਲਾਗਇਨ ਕਰਕੇ 40 ਸਵਾਲਾਂ ਦੇ ਜਵਾਬ ਖੁਦ ਦਰਜ ਕਰ ਸਕਦੇ ਹਨ। ਪੋਰਟਲ 30 ਨਵੰਬਰ ਨੂੰ ਬੰਦ ਹੋ ਜਾਵੇਗਾ।ਜਨਗਣਨਾ ਦੀ ਰੈਫਰੈਂਸ ਮਿਤੀ 5 ਜਨਵਰੀ 2027 ਰਾਤ 12 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ। ਬਾਕੀ ਰਹਿ ਗਏ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ 3 ਤੋਂ 5 ਦਿਨ ਬਾਅਦ ਰਿਵੀਜ਼ਨ ਰਾਊਂਡ ਵੀ ਹੋਵੇਗਾ। ਲੋਕਾਂ ਦੀ ਸਹਾਇਤਾ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ 1855 ਜਾਰੀ ਕੀਤਾ ਗਿਆ ਹੈ। ਡਾ. ਨਵਜੋਤ ਖੋਸਾ ਨੇ ਸੂਬਾ ਵਾਸੀਆਂ ਨੂੰ ਐਨੂਮਰੇਟਰਾਂ ਨਾਲ ਸਹਿਯੋਗ ਕਰਨ ਅਤੇ ਜਨਗਣਨਾ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
SikhDiary