ਸੋਨੇ ਦੀ ਕੀਮਤ ‘ਚ ਵਾਧਾ ਤੇ ਚਾਂਦੀ ‘ਚ ਗਿਰਾਵਟ ਕੀਤੀ ਗਈ ਦਰਜ
ਜਲੰਧਰ: ਦੀਵਾਲੀ ਦੇ ਤਿਉਹਾਰ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ ਸੋਨੇ ਦੀ ਕੀਮਤ ‘ਚ ਵਾਧਾ ਦਰਜ ਕੀਤਾ ਗਿਆ, ਜਦਕਿ ਚਾਂਦੀ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ।ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ ਵਧ ਕੇ 1,45,700 ਰੁਪਏ ਹੋ ਗਈ ਹੈ, ਜੋ ਬੀਤੇ ਦਿਨ 1,44,700 ਰੁਪਏ ਸੀ। ਇਸੇ ਤਰ੍ਹਾਂ 22 ਕੈਰੇਟ ਸੋਨਾ ਵੀ 930 ਰੁਪਏ ਮਹਿੰਗਾ ਹੋ ਕੇ 1,35,500 ਰੁਪਏ ‘ਤੇ ਪਹੁੰਚ ਗਿਆ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,34,570 ਰੁਪਏ ਸੀ। ਉੱਥੇ ਹੀ ਚਾਂਦੀ ਦੀ ਕੀਮਤ ‘ਚ 900 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।ਅੱਜ ਚਾਂਦੀ 1,90,700 ਰੁਪਏ ‘ਤੇ ਪਹੁੰਚ ਗਈ ਸੀ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,91,600 ਰੁਪਏ ਸੀ।
SikhDiary