PSEB ਨੇ 10ਵੀਂ ਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆਵਾਂ ਲਈ ਨਵਾਂ ਸ਼ਡਿਊਲ ਕੀਤਾ ਜਾਰੀ
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ 10ਵੀਂ ਅਤੇ 12ਵੀਂ ਜਮਾਤ ਦੀ ਫਰਵਰੀ/ਮਾਰਚ 2027 ਵਿੱਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਭਰਨ ਅਤੇ ਫੀਸ ਜਮ੍ਹਾ ਕਰਨ ਲਈ ਇੱਕ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਬੋਰਡ ਨੇ ਸਾਰੇ ਸਕੂਲਾਂ ਨੂੰ ਫਾਰਮ ਭਰਨ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਨਿਰਧਾਰਤ ਸਮੇਂ ਅੰਦਰ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਬੋਰਡ ਵੱਲੋਂ ਜਾਰੀ ਪੂਰਾ ਸ਼ਡਿਊਲ ਸਬੰਧਤ ਸਕੂਲਾਂ ਦੇ ਲੌਗ-ਇਨ ਆਈਡੀ ‘ਤੇ ਉਪਲਬਧ ਕਰਾਇਆ ਗਿਆ ਹੈ।ਵਿ ਦਿਆਰਥੀ ਆਪਣੀ ਪ੍ਰੀਖਿਆ ਫੀਸ ਆਨਲਾਈਨ ਜਾਂ ਆਫਲਾਈਨ ਮਾਧਿਅਮ ਰਾਹੀਂ ਜਮ੍ਹਾ ਕਰਵਾ ਸਕਦੇ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਨਿਰਧਾਰਤ ਸਮੇਂ ਅੰਦਰ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ। ਬੋਰਡ ਨੇ ਕਿਹਾ ਕਿ ਸਮੇਂ ਸਿਰ ਪ੍ਰਕਿਰਿਆ ਪੂਰੀ ਨਾ ਕਰਨ ਵਾਲੇ ਮਾਨਤਾ ਪ੍ਰਾਪਤ ਅਤੇ ਸਬੰਧਤ ਪ੍ਰਾਈਵੇਟ ਅਦਾਰਿਆਂ ਵਿਰੁੱਧ ਬੋਰਡ ਦੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਦੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਰੂਪ ਵਿੱਚ ਸੂਚਨਾ ਭੇਜੀ ਜਾਵੇਗੀ। ਬੋਰਡ ਨੇ ਸਮੂਹ ਸਕੂਲ ਮੁਖੀਆਂ ਨੂੰ ਇਸ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਿਹਾ ਹੈ, ਤਾਂ ਜੋ ਵਿ ਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਬਿਨਾਂ ਲੇਟ ਫੀਸ ਦੇ ਫਾਰਮ ਭਰਨ ਦੀ ਆਖਰੀ ਮਿਤੀ ਔਫਲਾਈਨ ਬੈਂਕ ਚਲਾਨ ਬਣਾਉਣ ਦੀ ਮਿਤੀ: 5 ਅਕਤੂਬਰ ਤੋਂ 23 ਅਕਤੂਬਰ 2026ਬੈਂਕ ਵਿੱਚ ਔਫਲਾਈਨ ਚਲਾਨ ਜਮ੍ਹਾ ਕਰਨ ਦੀ ਆਖਰੀ ਮਿਤੀ: 29 ਅਕਤੂਬਰ 2026ਔਨਲਾਈਨ ਗੇਟਵੇ ਰਾਹੀਂ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ: 23 ਅਕਤੂਬਰ 2026500 ਰੁਪਏ ਲੇਟ ਫੀਸ ਦੇ ਨਾਲ ਚਲਾਨ ਤਿਆਰ ਕੀਤਾ ਗਿਆ: 24 ਅਕਤੂਬਰ ਤੋਂ 31 ਅਕਤੂਬਰ 2026ਬੈਂਕ ਵਿੱਚ ਚਲਾਨ ਜਮ੍ਹਾ ਕਰਨ ਦੀ ਆਖਰੀ ਮਿਤੀ: 6 ਨਵੰਬਰ 2026ਔਨਲਾਈਨ ਗੇਟਵੇ ਦੁਆਰਾ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ: 31 ਅਕਤੂਬਰ 20261000 ਰੁਪਏ ਲੇਟ ਫੀਸ ਦੇ ਨਾਲ ਚਲਾਨ ਜਨਰੇਟ : 1 ਨਵੰਬਰ ਤੋਂ 10 ਨਵੰਬਰ 2026ਬੈਂਕ ਵਿੱਚ ਚਲਾਨ ਜਮ੍ਹਾ ਕਰਨ ਦੀ ਆਖਰੀ ਮਿਤੀ: 17 ਨਵੰਬਰ 2026ਔਨਲਾਈਨ ਗੇਟਵੇ ਦੁਆਰਾ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ: 10 ਨਵੰਬਰ 20261500 ਰੁਪਏ ਲੇਟ ਫੀਸ ਦੇ ਨਾਲ ਫੀਸ ਜਮ੍ਹਾ ਕਰਨ ਦੀ ਮਿਆਦ 11 ਨਵੰਬਰ ਤੋਂ 18 ਨਵੰਬਰ 2026 ਤੱਕ ਹੋਵੇਗੀ। ਇਸ ਪੜਾਅ ਨਾਲ ਸਬੰਧਤ ਆਖਰੀ ਮਿਤੀਆਂ 25 ਨਵੰਬਰ ਅਤੇ 18 ਨਵੰਬਰ 2026 ਨਿਰਧਾਰਿਤ ਕੀਤੀਆਂ ਗਈਆਂ ਹਨ।2000 ਰੁਪਏ ਲੇਟ ਫੀਸ ਦੇ ਨਾਲ ਫੀਸ ਜਮ੍ਹਾ ਕਰਨ ਦੀ ਮਿਆਦ 19 ਨਵੰਬਰ ਤੋਂ 26 ਨਵੰਬਰ 2026 ਤੱਕ ਹੋਵੇਗੀ। ਇਸ ਪੜਾਅ ਨਾਲ ਸਬੰਧਤ ਆਖ਼ਰੀ ਮਿਤੀਆਂ 3 ਦਸੰਬਰ ਅਤੇ 26 ਨਵੰਬਰ 2026 ਨਿਸ਼ਚਿਤ ਕੀਤੀਆਂ ਗਈਆਂ ਹਨ। ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਫਾਰਮ ਅਤੇ ਫੀਸ ਨਿਰਧਾਰਤ ਸਮੇਂ ਦੇ ਅੰਦਰ ਜਮ੍ਹਾ ਕਰਵਾਉਣ ਦੀ ਸਲਾਹ ਦਿੱਤੀ ਹੈ, ਤਾਂ ਜੋ ਵਾਧੂ ਲੇਟ ਫੀਸ ਤੋਂ ਬਚਿਆ ਜਾ ਸਕੇ।
SikhDiary