ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿਹਾ ਉਸ ਤੋਂ ਵੀ ਵੱਧ ਕਰਕੇ ਦਿਖਾਇਆ- ਡਾ. ਬਲਬੀਰ ਸਿੰਘ
ਪਟਿਆਲਾ: “ਮਾਨ ਦੇ ਮੁਨਾਫ਼ਿਆਂ’ ਨੇ ਪੰਜਾਬ ਵਾਸੀ ਹਰ ਪੱਖੋਂ ਸੁਖਾਲੇ ਕਰ ਦਿੱਤੇ ਹਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਉਸ ਤੋਂ ਵੀ ਵੱਧ ਕਰਕੇ ਦਿਖਾਇਆ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਕੋਲ ਮਾਨ ਸਰਕਾਰ ਵਿਰੁੱਧ ਬੋਲਣ ਨੂੰ ਹੁਣ ਕੁਝ ਨਹੀਂ ਬਚਿਆ ਹੈ।” ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਪਣੇ ਹਲਕੇ ਪਟਿਆਲਾ ਦਿਹਾਤੀ ‘ਚ ਆਪ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ‘ਮਾਨ ਦੇ ਮੁਨਾਫ਼ੇ’ ਤਹਿਤ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
SikhDiary