ਰੇਲਵੇ ਯਾਤਰੀ ਧਿਆਨ ਦੇਣ, 21 ਤੋਂ 27 ਸਤੰਬਰ ਤੱਕ ਟਰੇਨਾਂ ਰਹਿਣਗੀਆਂ ਰੱਦ

ਪੱਟੀ : ਰੇਲਵੇ ਡਵੀਜ਼ਨ ਫਿਰੋਜ਼ਪੁਰ ਵੱਲੋਂ ਜਾਰੀ ਜਨਤਕ ਸੂਚਨਾ ਅਨੁਸਾਰ ਰੇਲ ਗੱਡੀ ਨੰਬਰ 74686 ਭਗਤਾਂਵਾਲਾ-ਪੱਟੀ ਅਤੇ ਰੇਲਗੱਡੀ ਨੰਬਰ 74685 ਖੇਮਕਰਨ-ਪੱਟੀ-ਭਗਤਾਂਵਾਲਾ ਦੀ ਸੇਵਾ 21 ਤੋਂ 27 ਸਤੰਬਰ ਤੱਕ ਰੱਦ ਰਹੇਗੀ।ਇਸ ਮੌਕੇ ਰੇਲਵੇ ਸਟੇਸ਼ਨ ਮਾਸਟਰ ਪੱਟੀ ਅਰੁਣ ਕੁਮਾਰ ਨੇ ਦੱਸਿਆ ਕਿ ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਕਤ ਸਮੇਂ ਦੌਰਾਨ ਆਪਣੇ ਸਫ਼ਰ ਦੀ ਯੋਜਨਾ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੇਲ ਸੇਵਾ ਬੰਦ ਹੋਣ ਕਾਰਨ ਇਸ ਰੂਟ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬਦਲਵੇਂ ਸਾਧਨਾਂ ਦੀ ਵਰਤੋਂ ਕਰਨੀ ਪਵੇਗੀ ।ਉਨ੍ਹਾਂ ਦੱਸਿਆ ਕਿ ਪੱਟੀ-ਖੇਮਕਰਨ ਰੇਲਵੇ ਯਾਤਰੀਆਂ ਲਈ ਅਹਿਮ ਸੂਚਨਾ ਹੈ ਕਿ 7 ਦਿਨ ਰੇਲਵੇ ਸੇਵਾ ਬੰਦ ਰਹੇਗੀ ਅਤੇ 21 ਤੋਂ 27 ਸਤੰਬਰ ਤੱਕ ਪੱਟੀ ਰੂਟ ‘ਤੇ ਚੱਲਣ ਵਾਲੀਆਂ ਦੋ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ । ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਉਪਰੋਕਤ ਮਿਤੀਆਂ ‘ਤੇ ਇਨ੍ਹਾਂ ਰੇਲਗੱਡੀਆਂ ਵਿੱਚ ਸਫ਼ਰ ਕਰਨ ਦੀ ਯੋਜਨਾ ਨਾ ਬਣਾਉਣ ਅਤੇ ਆਪਣੀ ਯਾਤਰਾ ਲਈ ਹੋਰ ਉਪਲਬਧ ਢੰਗਾਂ ਦੀ ਵਰਤੋਂ ਕਰਨ।