ਅਟਾਰੀ ਸਰਹੱਦ ‘ਤੇ ਰੀਟਰੀਟ ਸਮਾਰੋਹ ਦੇ ਸਮੇਂ ‘ਚ ਕੀਤਾ ਗਿਆ ਬਦਲਾਅ
ਅੰਮ੍ਰਿਤਸਰ : ਅਟਾਰੀ ਸਰਹੱਦ ‘ਤੇ ਰੀਟਰੀਟ ਸਮਾਰੋਹ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੌਸਮ ਵਿੱਚ ਬਦਲਾਅ ਦੇ ਮੱਦੇਨਜ਼ਰ ਬੀ.ਐਸ.ਐਫ. ਨੇ ਜੇ.ਸੀ.ਪੀ. ਅਟਾਰੀ ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਪਰੇਡ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ।ਨਵੇਂ ਸਮੇਂ ਅਨੁਸਾਰ ਹੁਣ ਸ਼ਾਮ 5:30 ਤੋਂ 6:00 ਵਜੇ ਤੱਕ ਪਰੇਡ ਹੋਵੇਗੀ। ਪਹਿਲਾਂ ਸ਼ਾਮ 6:00 ਵਜੇ ਤੋਂ 6:30 ਵਜੇ ਤੱਕ ਪਰੇਡ ਹੁੰਦੀ ਸੀ। ਜਾਣਕਾਰੀ ਅਨੁਸਾਰ ਜਿਵੇਂ-ਜਿਵੇਂ ਸਰਦੀ ਸ਼ੁਰੂ ਹੋਣ ਕਾਰਨ ਦਿਨ ਛੋਟੇ ਹੁੰਦੇ ਜਾ ਰਹੇ ਹਨ, ਤਿਉਂ-ਤਿਉਂ ਸਮਾਂ ਬਦਲਿਆ ਜਾ ਰਿਹਾ ਹੈ।
SikhDiary