ਅੱਜ ਹੈ ਧਨਤੇਰਸ ਦਾ ਤਿਉਹਾਰ, ਸੋਨੇ-ਚਾਂਦੀ ਤੋਂ ਇਲਾਵਾ ਇਹ ਚੀਜ਼ਾਂ ਵੀ ਜ਼ਰੂਰ ਖਰੀਦੋ
ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਤੋਂ ਹੁੰਦੀ ਹੈ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਸਮਾਪਨ ਭਾਈ ਦੂਜ ਵਾਲੇ ਦਿਨ ਹੁੰਦਾ ਹੈ। ਇਸ ਵਾਰ ਧਨਤੇਰਸ ਦਾ ਤਿਉਹਾਰ 6 ਨਵੰਬਰ ਯਾਨੀ ਅੱਜ ਮਨਾਇਆ ਜਾ ਰਿਹਾ ਹੈ। ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਇਹ ਦਿਨ ਖਰੀਦਦਾਰੀ ਅਤੇ ਪੂਜਾ-ਪਾਠ ਲਈ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ।ਇਸ ਦਿਨ ਭਗਵਾਨ ਧਨਵੰਤਰੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਸੋਨਾ, ਚਾਂਦੀ ਅਤੇ ਹੋਰ ਨਵੀਆਂ ਚੀਜ਼ਾਂ ਖਰੀਦ ਕੇ ਘਰ ਲਿਆਉਂਦੇ ਹਨ। ਮਾਨਤਾ ਹੈ ਕਿ ਧਨਤੇਰਸ ਮੌਕੇ ਕੁਝ ਖ਼ਾਸ ਚੀਜ਼ਾਂ ਦੀ ਖਰੀਦਦਾਰੀ ਕਰਨ ਨਾਲ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਆਓ ਜਾਣਦੇ ਹਾਂ ਇਸ ਦਿਨ ਕਿਹੜੀਆਂ ਚੀਜ਼ਾਂ ਖਰੀਦਣੀਆਂ ਸ਼ੁੱਭ ਮੰਨੀਆਂ ਜਾਂਦੀਆਂ ਹਨ ਅਤੇ ਕਿਹੜੀਆਂ ਤੋਂ ਪਰਹੇਜ਼ ਕੀਤਾ ਜਾਂਦਾ ਹੈ।ਧਨਤੇਰਸ ਦੇ ਮੌਕੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾ ਅਨੁਸਾਰ ਇਨ੍ਹਾਂ ਮੂਰਤੀਆਂ ਨੂੰ ਘਰ ਦੇ ਪੂਜਾ ਸਥਾਨ ਵਿੱਚ ਸਥਾਪਿਤ ਕਰਕੇ ਪੂਜਾ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।ਧਨਤੇਰਸ ਵਾਲੇ ਦਿਨ ਝਾੜੂ ਖਰੀਦਣ ਦੀ ਵੀ ਪੁਰਾਣੀ ਪਰੰਪਰਾ ਹੈ। ਮਾਨਤਾ ਹੈ ਕਿ ਝਾੜੂ ਘਰ ਵਿੱਚੋਂ ਗਰੀਬੀ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ ਦਾ ਪ੍ਰਤੀਕ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਨਵਾਂ ਝਾੜੂ ਘਰ ਲਿਆਉਣ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ। ਕਈ ਥਾਵਾਂ ’ਤੇ ਝਾੜੂ ਨਾਲ ਚਿੱਟਾ ਧਾਗਾ ਬੰਨ੍ਹਣ ਦੀ ਰੀਤ ਵੀ ਪ੍ਰਚਲਿਤ ਹੈ।ਧਨਤੇਰਸ ਮੌਕੇ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਨੂੰ ਖ਼ਾਸ ਮਹੱਤਵ ਦਿੱਤਾ ਜਾਂਦਾ ਹੈ। ਇਸ ਦਿਨ ਲੋਕ ਸੋਨੇ-ਚਾਂਦੀ ਦੇ ਗਹਿਣੇ, ਸਿੱਕੇ ਅਤੇ ਭਾਂਡੇ ਖਰੀਦਣਾ ਪਸੰਦ ਕਰਦੇ ਹਨ। ਧਾਰਮਿਕ ਵਿਸ਼ਵਾਸ ਅਨੁਸਾਰ ਇਨ੍ਹਾਂ ਚੀਜ਼ਾਂ ਨੂੰ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੀ ਪੂਜਾ ਵਿੱਚ ਸ਼ਾਮਲ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।ਧਨਤੇਰਸ ਵਾਲੇ ਦਿਨ ਸਾਬਤ ਧਨੀਆ ਖਰੀਦਣ ਦੀ ਪਰੰਪਰਾ ਵੀ ਕਈ ਘਰਾਂ ਵਿੱਚ ਨਿਭਾਈ ਜਾਂਦੀ ਹੈ। ਮਾਨਤਾ ਅਨੁਸਾਰ ਥੋੜ੍ਹੀ ਜਿਹੀ ਮਾਤਰਾ ਵਿੱਚ ਧਨੀਆ ਖਰੀਦ ਕੇ ਮਾਂ ਲਕਸ਼ਮੀ ਨੂੰ ਅਰਪਿਤ ਕਰਨ ਨਾਲ ਆਰਥਿਕ ਤੰਗੀਆਂ ਦੂਰ ਹੁੰਦੀਆਂ ਹਨ ਅਤੇ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ।ਇਸ ਦਿਨ ਸੋਨੇ-ਚਾਂਦੀ ਤੋਂ ਇਲਾਵਾ ਨਵੇਂ ਕੱਪੜੇ, ਰਸੋਈ ਦੇ ਭਾਂਡੇ ਅਤੇ ਇਲੈਕਟ੍ਰਾਨਿਕ ਸਾਮਾਨ ਖਰੀਦਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਆਪਣੇ ਕੰਮ ਜਾਂ ਕਾਰੋਬਾਰ ਨਾਲ ਜੁੜੀਆਂ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਵੀ ਕੀਤੀ ਜਾ ਸਕਦੀ ਹੈ।ਧਾਰਮਿਕ ਮਾਨਤਾਵਾਂ ਅਨੁਸਾਰ ਧਨਤੇਰਸ ਵਾਲੇ ਦਿਨ ਕੁਝ ਚੀਜ਼ਾਂ ਖਰੀਦਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
SikhDiary