ਸੋਨੇ ਦੀਆਂ ਕੀਮਤਾਂ ‘ਚ ਵਾਧਾ ਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਕੀਤੀ ਗਈ ਦਰਜ

ਜਲੰਧਰ: ਸੋਨੇ ਦੀਆਂ ਕੀਮਤਾਂ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਤਾਜ਼ਾ ਰੇਟ ਮੁਤਾਬਕ ਅੱਜ 24 ਕੈਰੇਟ ਸੋਨਾ ਬੀਤੇ ਦਿਨ ਦੇ ਮੁਕਾਬਲੇ 400 ਰੁਪਏ ਮਹਿੰਗਾ ਹੋ ਕੇ 1,42,000 ਰੁਪਏ ਤੱਕ ਪਹੁੰਚ ਗਿਆ।ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ‘ਚ ਵੀ 370 ਰੁਪਏ ਦਾ ਵਾਧਾ ਹੋਇਆ ਹੈ। ਬੀਤੇ ਦਿਨ ਇਸ ਦੀ ਕੀਮਤ 1,31,690 ਰੁਪਏ ਦੇ ਮੁਕਾਬਲੇ ਅੱਜ 1,32,060 ਰੁਪਏ ਦਰਜ ਕੀਤੀ ਗਈ। ਦੂਜੇ ਪਾਸੇ ਚਾਂਦੀ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਜਿਸ ਦੀ ਬੀਤੇ ਦਿਨ ਕੀਮਤ 1,88,000 ਰੁਪਏ ਸੀ, ਅੱਜ 3,200 ਰੁਪਏ ਡਿੱਗ ਕੇ 1,84,800 ਰੁਪਏ ‘ਤੇ ਆ ਗਈ।ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ ਦੀਆਂ ਕੀਮਤਾਂ – 24 ਕੈਰੇਟ ਸੋਨਾ: 1,42,000 ਰੁਪਏ – 22 ਕੈਰੇਟ ਸੋਨਾ: 1,32,060 ਰੁਪਏ – ਚਾਂਦੀ: 1,84,800 ਰੁਪਏ