ਲੁਧਿਆਣਾ ’ਚ iPhone 17 Pro Max ਲੈ ਕੇ ਭੱਜਿਆ ਨੌਜਵਾਨ
ਲੁਧਿਆਣਾ: ਲੁਧਿਆਣਾ ਦੇ ਬੀ.ਆਰ.ਐੱਸ ਨਗਰ ਇਲਾਕੇ ਵਿੱਚ ਮਹਿੰਗਾ ਮੋਬਾਈਲ ਫੋਨ ਲੈ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਆਈਫੋਨ 17 ਪ੍ਰੋ ਮੈਕਸ ਦੇਖਣ ਦੇ ਬਹਾਨੇ ਦੁਕਾਨ ’ਤੇ ਪਹੁੰਚਿਆ ਇੱਕ ਨੌਜਵਾਨ ਫੋਨ ਲੈ ਕੇ ਭੱਜਣ ਲੱਗਾ। ਜਦੋਂ ਦੁਕਾਨਦਾਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਉਸ ਨੂੰ ਆਪਣੀ ਐਕਟਿਵਾ ਦੇ ਪਿੱਛੇ ਕਰੀਬ 10 ਤੋਂ 15 ਮੀਟਰ ਤੱਕ ਘਸੀਟਦਾ ਲੈ ਗਿਆ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਕ, ਨੌਜਵਾਨ ਆਈਫੋਨ 17 ਪ੍ਰੋ ਮੈਕਸ ਖਰੀਦਣ ਦੇ ਬਹਾਨੇ ਦੁਕਾਨ ’ਤੇ ਪਹੁੰਚਿਆ ਸੀ। ਫੋਨ ਦੇਖਣ ਤੋਂ ਬਾਅਦ ਉਹ ਅਚਾਨਕ ਮੋਬਾਈਲ ਲੈ ਕੇ ਫ਼ਰਾਰ ਹੋਣ ਲੱਗਾ। ਇਸ ਦੌਰਾਨ ਦੁਕਾਨ ’ਤੇ ਮੌਜੂਦ ਮੀਤ ਨਾਮਕ ਨੌਜਵਾਨ ਨੇ ਹਿੰਮਤ ਦਿਖਾਈ ਅਤੇ ਮੁਲਜ਼ਮ ਨੂੰ ਰੋਕਣ ਲਈ ਉਸ ਦੀ ਐਕਟਿਵਾ ਦਾ ਕੈਰੀਅਰ ਫੜ ਲਿਆ।ਪਰ ਮੁਲਜ਼ਮ ਨੇ ਐਕਟਿਵਾ ਭਜਾਉਣ ਦੀ ਕੋਸ਼ਿਸ਼ ਜਾਰੀ ਰੱਖੀ ਅਤੇ ਦੁਕਾਨਦਾਰ ਨੂੰ ਕਈ ਮੀਟਰ ਤੱਕ ਘਸੀਟਦਾ ਲੈ ਗਿਆ। ਇਸੇ ਦੌਰਾਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਮੁਲਜ਼ਮ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਉਹ ਮੋਬਾਈਲ ਫੋਨ ਅਤੇ ਐਕਟਿਵਾ ਮੌਕੇ ’ਤੇ ਛੱਡ ਕੇ ਪੈਦਲ ਹੀ ਫ਼ਰਾਰ ਹੋ ਗਿਆ।ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਜਾਂਚ ਜਾਰੀ ਹੈ। ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਮਹਿੰਗੇ ਮੋਬਾਈਲ ਫੋਨ ਦਿਖਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।
SikhDiary