ਪਾਣੀਪਤ ਦੇ ਮੁਖੀਜਾ ਕਲੋਨੀ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਔਰਤ ਦੀ ਹੋਈ ਮੌਤ

ਪਾਣੀਪਤ : ਪਾਣੀਪਤ ਦੇ ਮੁਖੀਜਾ ਕਲੋਨੀ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਔਰਤ ਦੀ ਪਛਾਣ 35 ਸਾਲਾ ਸ਼ੀਤਲ ਵਜੋਂ ਹੋਈ ਹੈ, ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ।ਜਾਣਕਾਰੀ ਦੇ ਅਨੁਸਾਰ, ਸ਼ੀਤਲ ਸਵੇਰੇ ਘਰ ਤੋਂ ਸਕੂਟੀ ’ਤੇ ਸਵਾਰ ਹੋ ਕੇ ਆਪਣੇ ਸਕੂਲ ਦੇ ਲਈ ਨਿਕਲੀ ਸੀ। ਰਸਤੇ ਵਿੱਚ, ਮੁਖੀਜਾ ਕਲੋਨੀ ਨੇੜੇ ਇੱਕ ਹੋਰ ਪ੍ਰਾਈਵੇਟ ਸਕੂਲ ਦੀ ਬੱਸ ਦੀ ਚਪੇਟ ਵਿੱਚ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ੀਤਲ 10 ਸਾਲ ਦੇ ਪੁੱਤਰ ਦੀ ਮਾਂ ਸੀ। ਹਾਦਸੇ ਦੇ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।