ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਬਦਲੀ ਕਿਸਮਤ

ਕੀਰਤਪੁਰ ਸਾਹਿਬ: ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਕੀਰਤਪੁਰ ਸਾਹਿਬ ਦੇ ਇੱਕ ਬਜ਼ੁਰਗ ਦੀ ਕਿਸਮਤ ਅਚਾਨਕ ਚਮਕ ਗਈ। ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ’ਤੇ ਫੜੀ ਲਗਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਪਿੰਡ ਹਰਦੋ ਨਿਰਮੋਹ ਦੇ ਹੇਮਰਾਜ ਪੁੱਤਰ ਹਰੀ ਰਾਮ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਲਾਟਰੀ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।ਹੇਮਰਾਜ ਮੁਤਾਬਕ ਉਸ ਨੇ ਆਨੰਦਪੁਰ ਸਾਹਿਬ ਤੋਂ ਸਿਰਫ਼ 50 ਰੁਪਏ ਦੀ ‘ਰਾਜਸ਼੍ਰੀ’ ਲਾਟਰੀ ਟਿਕਟ ਖਰੀਦੀ ਸੀ। ਉਸ ਦੀ ਟਿਕਟ ਨੰਬਰ 61-1415 ਨੇ ਪਹਿਲਾ ਇਨਾਮ ਜਿੱਤ ਲਿਆ। ਇਸ ਤਰ੍ਹਾਂ ਇੱਕ ਆਮ ਟਿਕਟ ਨੇ ਉਸ ਦੀ ਜ਼ਿੰਦਗੀ ਵਿੱਚ ਵੱਡੀ ਖੁਸ਼ੀ ਲਿਆ ਦਿੱਤੀ।ਲਾਟਰੀ ਜਿੱਤਣ ਤੋਂ ਬਾਅਦ ਹੇਮਰਾਜ ਨੇ ਦੱਸਿਆ ਕਿ ਉਹ ਇਨਾਮੀ ਰਕਮ ਵਿੱਚੋਂ ਕੁਝ ਹਿੱਸਾ ਸ਼ਿਵ ਮੰਦਰ ਦੀ ਚੱਲ ਰਹੀ ਉਸਾਰੀ ਲਈ ਦੇਣਾ ਚਾਹੁੰਦਾ ਹੈ। ਬਾਕੀ ਰਕਮ ਨੂੰ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਅਤੇ ਭਵਿੱਖ ਲਈ ਵਰਤਣ ਦੀ ਗੱਲ ਕਹਿ ਰਿਹਾ ਹੈ।ਹੇਮਰਾਜ ਦਾ ਕਹਿਣਾ ਹੈ ਕਿ ਉਹ ਇਸ ਅਚਾਨਕ ਮਿਲੀ ਰਕਮ ਨੂੰ ਸਿਰਫ਼ ਆਪਣੇ ਲਈ ਨਹੀਂ ਰੱਖਣਾ ਚਾਹੁੰਦਾ, ਸਗੋਂ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ।ਖਾਸ ਗੱਲ ਇਹ ਹੈ ਕਿ 21 ਲੱਖ ਰੁਪਏ ਦੀ ਲਾਟਰੀ ਨਿਕਲਣ ਦੇ ਬਾਵਜੂਦ ਹੇਮਰਾਜ ਆਪਣਾ ਫੜੀ ਲਗਾਉਣ ਦਾ ਕੰਮ ਜਾਰੀ ਰੱਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵਾਂਗ ਹੀ ਮਿਹਨਤ ਕਰਦੇ ਰਹਿਣਗੇ।ਹੇਮਰਾਜ ਨੇ ਕਿਹਾ ਕਿ ਇਹ ਰਕਮ ਉਨ੍ਹਾਂ ਲਈ ਪਰਮਾਤਮਾ ਦੀ ਮਿਹਰ ਹੈ ਅਤੇ ਉਹ ਇਸ ਵਿੱਚੋਂ ਕੁਝ ਹਿੱਸਾ ਧਾਰਮਿਕ ਕੰਮਾਂ ਲਈ ਲਗਾਉਣਾ ਚਾਹੁੰਦੇ ਹਨ। ਬਜ਼ੁਰਗ ਦੀ ਕਿਸਮਤ ਬਦਲਣ ਦੀ ਇਹ ਖ਼ਬਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।