ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 20 ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦਾ ਕੀਤਾ ਐਲਾਨ

ਪੰਜਾਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ ਕੀਤਾ ਹੈ। ਇਸ ਤੋਂ ਇਲਾਵਾ 20 ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ।ਪਾਰਟੀ ਦੇ ਮੁੱਖ ਦਫ਼ਤਰ ਤੋਂ ਵੇਰਵੇ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ 11 ਨੌਜਵਾਨ ਆਗੂਆਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸੰਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਸ਼ਾਮਲ ਹਨ।ਉਨ੍ਹਾਂ ਅੱਗੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਮਿਹਨਤੀ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਸ਼ਾਮਲ ਹਨ:ਕਮਲਦੀਪ ਸਿੰਘ-ਬਠਿੰਡਾ ਦਿਹਾਤੀਰਣਦੀਪ ਸਿੰਘ ਢਿੱਲਵਾਂ – ਬਰਨਾਲਾ ਦਿਹਾਤੀਰਵਿੰਦਰ ਸਿੰਘ ਬੱਬਲ – ਫਰੀਦਕੋਟਐਡਵੋਕੇਟ ਚਿਤਵੀਰ ਸਿੰਘ ਜੀਰਾ – ਫਿਰੋਜ਼ਪੁਰ ਦਿਹਾਤੀਅੰਮ੍ਰਿਤਵੀਰ ਸਿੰਘ-ਜਲੰਧਰ ਅਰਬਨ-1ਗਗਨਦੀਪ ਸਿੰਘ ਗੱਗੀ-ਜਲੰਧਰ ਅਰਬਨ-2ਅਵਤਾਰ ਸਿੰਘ ਨਿੱਝਰ-ਜਲੰਧਰ ਦਿਹਾਤੀ-1ਕੁਲਦੀਪ ਸਿੰਘ ਟਾਂਡੀ-ਕਪੂਰਥਲਾ ਦਿਹਾਤੀਤਨਵੀਰ ਸਿੰਘ ਰੰਧਾਵਾ-ਕਪੂਰਥਲਾ ਅਰਬਨਬਲਕਰਨ ਸਿੰਘ ਬਾਜਵਾ – ਲੁਧਿਆਣਾ ਦਿਹਾਤੀਹਰਮਨਦੀਪ ਸਿੰਘ ਰਿੱਕੀ ਅਜਨੌਦ – ਪੁਲਿਸ ਜ਼ਿਲ੍ਹਾ ਖੰਨਾਨਵਜਿੰਦਰ ਸਿੰਘ ਮਾਨ – ਸ੍ਰੀ ਮੁਕਤਸਰ ਸਾਹਿਬਦੇਵ ਅਸ਼ੀਸ਼ ਮਲਿਕ – ਮੋਗਾ ਅਰਬਨਹਰਜੋਤ ਸਿੰਘ ਡੇਮਰੂ-ਮੋਗਾ ਦਿਹਾਤੀਤਨਵੀਰ ਸਿੰਘ ਪੂਨੀਆ-ਮੁਹਾਲੀ ਦਿਹਾਤੀ-1ਜਸਪਾਲ ਸਿੰਘ ਲੱਕੀ ਮਾਵੀ – ਮੋਹਾਲੀ ਦਿਹਾਤੀ-2ਐਡਵੋਕੇਟ ਸੁਖਬੀਰ ਸਿੰਘ ਗਿੱਲ – ਮੋਹਾਲੀ ਅਰਬਨ (ਕਾਰਪੋਰੇਸ਼ਨ)ਕਰਨਵੀਰ ਸਿੰਘ ਸਾਹਨੀ – ਪਟਿਆਲਾ ਸ਼ਹਿਰੀਅੰਮ੍ਰਿਤਪਾਲ ਸਿੰਘ ਲੰਗ – ਪਟਿਆਲਾ ਦਿਹਾਤੀਚਰਨਜੀਤ ਸਿੰਘ ਭਦੌਲੀ — ਸ਼ਹੀਦ ਭਗਤ ਸਿੰਘ ਨਗਰ ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।