ਲੁਧਿਆਣਾ ’ਚ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਲੁਧਿਆਣਾ : ਮੌਸਮ ਵਿਭਾਗ ਦੁਆਰਾ ਪੰਜਾਬ ਵਿੱਚ ਦੋ ਦਿਨਾਂ ਦੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਲੁਧਿਆਣਾ ਵਿੱਚ ਮਾਨਸੂਨ ਦਾ ਪਹਿਲਾ ਜ਼ਬਰਦਸਤ ਮੀਂਹ ਪਿਆ, ਜਿਸ ਤੋਂ ਬਾਅਦ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਕਈ ਥਾਵਾਂ ‘ਤੇ ਪਾਣੀ ਭਰਨ ਕਾਰਨ ਹਾਦਸੇ ਵਾਪਰੇ। ਜਾਣਕਾਰੀ ਦੇ ਅਨੁਸਾਰ, ਗੁਰਦੇਵ ਨਗਰ ਵਿੱਚ ਇੱਕ ਸੜਕ ਅਚਾਨਕ ਡਿੱਗ ਗਈ ਅਤੇ ਇੱਕ ਕਾਰ ਟੋਏ ਵਿੱਚ ਪਲਟ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਸ਼ਿਵਮ ਨੇ ਦੱਸਿਆ ਕਿ ਉਹ ਵਿੱਚੋਂ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਉਸਦੀ ਕਾਰ ਇੱਕ ਪਾਸੇ ਧੱਸ ਗਈ। ਜਦੋਂ ਉਹ ਦੇਖਣ ਲਈ ਹੇਠਾਂ ਉਤਰਿਆ ਤਾਂ ਕਾਰ ਪੂਰੀ ਤਰ੍ਹਾਂ ਨਾਲ ਖੱਡ ਵਿੱਚ ਫਸ ਗਈ ਅਤੇ ਪਲਟ ਗਈ। ਇਸ ਦੇ ਨਾਲ ਹੀ ਹੋਰ ਸੜਕਾਂ ‘ਤੇ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।