ਹੁਸ਼ਿਆਰਪੁਰ ਜ਼ਿਲ੍ਹੇ ’ਚ ਈ.ਡੀ. ਦੀ ਵੱਡੀ ਕਾਰਵਾਈ, ਕਾਰੋਬਾਰੀ ਦੇ ਘਰ ’ਤੇ ਕੀਤੀ ਛਾਪੇਮਾਰੀ
ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇੱਕ ਕਾਰੋਬਾਰੀ ਦੇ ਘਰ ’ਤੇ ਛਾਪੇਮਾਰੀ ਕੀਤੀ। ਸ਼ਹਿਰ ਦੇ ਨਿਊ ਸੁਖੀਆਬਾਦ ਇਲਾਕੇ ਵਿੱਚ ਸਥਿਤ ਮਕਾਨ ’ਤੇ ਸਵੇਰ ਤੋਂ ਹੀ ਈ.ਡੀ. ਦੀ ਟੀਮ ਜਾਂਚ ਵਿੱਚ ਜੁੱਟੀ ਹੋਈ ਹੈ। ਕਾਰਵਾਈ ਦੇ ਚੱਲਦੇ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।ਜਾਣਕਾਰੀ ਦੇ ਅਨੁਸਾਰ, ਜਿਸ ਕਾਰੋਬਾਰੀ ਦੇ ਘਰ ਈ.ਡੀ. ਟੀਮ ਪਹਿਲਾਂ ਗਈ ਸੀ, ਉਹ ਲੁਧਿਆਣਾ ਵਿੱਚ ਰਹਿੰਦਾ ਸੀ ਅਤੇ ਲਗਭਗ ਚਾਰ ਮਹੀਨੇ ਪਹਿਲਾਂ ਹੁਸ਼ਿਆਰਪੁਰ ਦੇ ਨਿਊ ਸੁਖੀਆਬਾਦ ਇਲਾਕੇ ਵਿੱਚ ਰਹਿਣ ਲੱਗਾ ਸੀ। ਈ.ਡੀ. ਦੇ ਅਧਿਕਾਰੀ ਘਰ ਦੇ ਅੰਦਰ ਮੌਜੂਦ ਰਹਿ ਕੇ ਦਸਤਾਵੇਜ਼ਾਂ ਅਤੇ ਹੋਰ ਮਹੱਤਵਪੂਰਨ ਰਿਕਾਰਡਾਂ ਦੀ ਜਾਂਚ ਕਰ ਰਹੇ ਹਨ।ਫਿਲਹਾਲ, ਈ.ਡੀ. ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਏਜੰਸੀ ਦੀ ਕਾਰਵਾਈ ‘ਤੇ ਸਾਰੀਆਂ ਦੀ ਨਜ਼ਰ ਬਣੀ ਹੋਈ ਹੈ।
SikhDiary