ਪਦਮ ਸ੍ਰੀ ਡਾ. ਜਗਜੀਤ ਸਿੰਘ ਦਰਦੀ ਜੀ ਦੀ ਭੈਣ ਇੰਦਰਜੀਤ ਕੌਰ ਦਾ ਹੋਇਆ ਦੇਹਾਂਤ

ਪਟਿਆਲਾ: ਪਟਿਆਲਾ ਤੋਂ ਇਸ ਸਮੇਂ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ । ਪਦਮ ਸ੍ਰੀ ਭਾਈ ਸਾਹਿਬ ਡਾ. ਸਰਦਾਰ ਜਗਜੀਤ ਸਿੰਘ ਦਰਦੀ ਜੀ ਦੇ ਸਤਿਕਾਰਯੋਗ ਭੈਣ ਜੀ ਅਤੇ ਸਰਦਾਰਨੀ ਇੰਦਰਜੀਤ ਕੌਰ ਹੈਰੀ , ਧਰਮ ਸੁਪਤਨੀ ਸਵਰਗੀ ਸਰਦਾਰ ਹਰਮਿੰਦਰ ਸਿੰਘ ਹੈਰੀ,  ਡਾਕਟਰ ਪ੍ਰਭਲੀਨ ਸਿੰਘ ਜੀ (ਓ.ਐਸ.ਡੀ. ਮੁੱਖ ਮੰਤਰੀ, ਹਰਿਆਣਾ) ਦੇ ਮਾਤਾ ਜੀ ਅੱਜ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ ਹਨ ।ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ , ਮਾਤਾ ਇੰਦਰਜੀਤ ਕੌਰ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰਾਂ , ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ।ਡਾ. ਪ੍ਰਭਲੀਨ ਸਿੰਘ ਜੀ ਦੇ ਮਾਤਾ ਇੰਦਰਜੀਤ ਕੌਰ ਜੀ ਦੇ ਧਾਰਮਿਕ ਅਤੇ ਪਰਿਵਾਰਕ ਪਿਛੋਕੜ ਕਾਰਨ ਉਨ੍ਹਾਂ ਨਾਲ ਜੁੜੇ ਲੋਕਾਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।ਅੱਜ ਹੋਵੇਗਾ ਅੰਤਿਮ ਸਸਕਾਰ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਤਾ ਇੰਦਰਜੀਤ ਕੌਰ ਹੈਰੀ ਜੀ ਦੀ ਪਾਵਨ ਦੇਹ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਬੀਰ ਜੀ ਸਵਰਗ ਧਾਮ, ਰਾਜਪੁਰਾ ਰੋਡ, ਪਟਿਆਲਾ ਵਿਖੇ ਕੀਤਾ ਜਾਵੇਗਾ।ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦਾ ਬਲ ਪ੍ਰਦਾਨ ਕਰਨ।