ਬਿੱਗ ਬੌਸ 20 ‘ਚ ਪੰਜਾਬੀ ਅਦਾਕਾਰਾ ਲਵ ਗਿੱਲ ਨੇ ਕੀਤਾ ਵੱਡਾ ਖੁਲਾਸਾ
ਨਵੀਂ ਦਿੱਲੀ: ਵਿਵਾਦਿਤ ਰਿਐਲਿਟੀ ਸ਼ੋਅ “ਬਿੱਗ ਬੌਸ 20” ਦਾ ਇਹ ਪਹਿਲਾ ਦਿਨ ਹੈ ਅਤੇ ਡਰਾਮਾ ਸ਼ੁਰੂ ਹੋ ਚੁੱਕਾ ਹੈ। ਪ੍ਰਤੀਯੋਗੀ ਲਵ ਗਿੱਲ ਸਾਥੀ ਪ੍ਰਤੀਯੋਗੀ ਅਮਨ ਗਾਂਧੀ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਦਾ ਹੈ ਅਤੇ ਬਾਡੀ-ਸ਼ੇਮਿੰਗ ਦਾ ਸਾਹਮਣਾ ਕਰਨ ਦਾ ਆਪਣਾ ਅਨੁਭਵ ਸਾਂਝਾ ਕਰਦਾ ਹੈ।ਅਮਨ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵੱਡੇ ਹੋਣ ਦੌਰਾਨ ਉਨ੍ਹਾਂ ਦੇ ਸਰੀਰ ਬਾਰੇ ਟਿੱਪਣੀਆਂ ਦਾ ਸਾਹਮਣਾ ਕਰਨਾ ਕਿੰਨਾ ਮੁਸ਼ਕਲ ਸੀ। ਅਮਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਵੀ ਬਹੁਤ ਪਤਲੇ ਹੋਣ ਕਾਰਨ ਬਾਡੀ-ਸ਼ੇਮਿੰਗ ਦਾ ਸਾਹਮਣਾ ਕਰਨਾ ਪੈਂਦਾ ਸੀ।ਸ਼ੋਅ ‘ਤੇ ਲਵ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਵੇਗਾ: “ਜਦੋਂ ਮੇਰਾ ਭਾਰ ਥੋੜ੍ਹਾ ਜ਼ਿਆਦਾ ਸੀ , ਤਾਂ ਲੋਕ ਮੇਰੇ ਸਰੀਰ ‘ਤੇ ਕਮੇਂਟ ਕਰਦੇ ਸਨ । ਫਿਰ ਮੈਂ ਭਾਰ ਘਟਾਇਆ ,ਪਰ ਉਸ ਤੋਂ ਬਾਅਦ ਵੀ ਲੋਕਾਂ ਨੂੰ ਕਹਿਣ ਦੇ ਲਈ ਕੁਝ ਨਾ ਕੁਝ ਹੁੰਦਾ ਸੀ ” ਉਹ ਮੈਨੂੰ ਕਹਿੰਦੇ ਸਨ ਤੂੰ ਪਤਲੀ ਦਿੱਸਦੀ ਹਾਂ ਜਾਂ ਪੁੱਛਦੇ ਸਨ ਕਿ ਕੀ ਮੈਂ ਕੁਝ ਖਾਂਦੀ ਵੀ ਹਾਂ ਜਾਂ ਨਹੀਂ ਅਜਿਹਾ ਲੱਗਦਾ ਸੀ ਕਿ ਮੈਂ ਭਾਵੇ ਕੁਝ ਵੀ ਕਰਾ ,ਲੋਕ ਮੇਰੇ ਲੁਕ ਬਾਰੇ ਆਪਣੀ ਰਾਏ ਰੱਖਦੇ ਸਨ ।ਲਵ ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ, ਜਿਸ ਨੇ ਮਿਊਜ਼ਿਕ ਵੀਡੀਓ, ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ 2019 ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੇ ਇੱਕ ਮਸ਼ਹੂਰ ਮਿਊਜ਼ਿਕ ਵੀਡੀਓ ਵਿੱਚ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ੳਨ੍ਹਾਂ ਨੇ ਟੀ.ਵੀ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਗਿਆ ਸੀ। ਤੂੰ ਪਤੰਗ ਮੈਂ ਡੋਰ’, ਜਿਸ ਵਿੱਚ ਉਨ੍ਹਾਂ ਨੇ ਜ਼ਰੀਨਾ ਦੀ ਭੂਮਿਕਾ ਨਿਭਾਈ ਸੀ।ਉਨ੍ਹਾਂ ਨੇ 2021 ਵਿੱਚ ਕੁੜੀਆ ਜਵਾਨ ਬਾਪੂ ਪਰੇਸ਼ਾਨ ਨਾਲ ਪੰਜਾਬ ਵਿੱਚ ਸਿਨੇਮਾ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ ਫਿਰ ‘ਹੇਟਰਸ’, ‘ਕੁਲਚੇ ਛੋਲੇ’, ‘ਗਦਰ 1947: ਇਕ ਵਿਛੋੜਾ’ ਅਤੇ ‘ਵੇਖੀ ਜਾ ਛੱਡੀ ਨਾ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ।ਬਿੱਗ ਬੌਸ ਦੀ ਗੱਲ ਕਰੀਏ ਤਾਂ ਇਹ ਬਿੱਗ ਬੌਸ ਫਰੈਂਚਾਇਜ਼ੀ ਦਾ ਇੱਕ ਭਾਰਤੀ ਹਿੰਦੀ-ਭਾਸ਼ਾ ਦਾ ਰਿਐਲਿਟੀ ਟੈਲੀਵਿਜ਼ਨ ਸ਼ੋਅ ਹੈ ਜੋ ਕਲਰਜ਼ ਟੀ.ਵੀ ‘ਤੇ ਪ੍ਰਸਾਰਿਤ ਹੁੰਦਾ ਹੈ। ਇਹ ‘ਬਿਗ ਬ੍ਰਦਰ’ ਦੇ ਡੱਚ ਫਾਰਮੈਟ ‘ਤੇ ਆਧਾਰਿਤ ਹੈ। 20ਵਾਂ ਐਡੀਸ਼ਨ 6 ਸਤੰਬਰ ਨੂੰ ਸ਼ੁਰੂ ਹੋਇਆ। ਇਸ ਵਿੱਚ 16 ਮਸ਼ਹੂਰ ਪ੍ਰਤੀਯੋਗੀਆਂ ਦੀ ਇੱਕ ਵਿਿਭੰਨ ਲਾਈਨਅੱਪ ਹੈ, ਜਿਸ ਵਿੱਚ ਐਮ.ਸੀ ਮੈਰੀਕਾਮ, ਕਨਿਕਾ ਮਾਨ, ਮਾਹੀ ਵਿਜ, ਕੁਸ਼ਲ ਤੰਵਰ, ਅਮਨ ਗਾਂਧੀ, ਈਸ਼ਾ ਰਿਖੀ, ਅਰਿਸ਼ਫਾ ਖਾਨ, ਕਾਜ਼ੀ ਤੌਕੀਰ, ਆਸਿਫ਼ ਖਾਨ, ਆਮਰਪਾਲੀ ਦੂਬੇ, ਰੀਤੀ ਤਿਵਾਰੀ, ਉਦਿਤੀ ਸਿੰਘ, ਲੁੁਏਦ ਖਾਨ, ਡੀ. ਗਿੱਲ। ਇਹ ਸ਼ੋਅ JioHotstar ਅਤੇ Colors TV ‘ਤੇ ਪ੍ਰਸਾਰਿਤ ਹੁੰਦਾ ਹੈ।
SikhDiary