ਬੀ.ਐੱਸ.ਐੱਫ. ਨੇ ਬਾਰਡਰ ‘ਤੇ 25 ਕਰੋੜ ਦੀ ਹੈਰੋਇਨ ਤੇ 1.5 ਕਿਲੋ ਆਈਸ ਕੀਤੇ ਬਰਾਮਦ
ਅੰਮ੍ਰਿਤਸਰ : ਬੀ.ਐੱਸ.ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਖੇਤਰ ਕਾਹਨਗੜ੍ਹ ਦੀ ਬੀ.ਓ.ਪੀ. ਦੇ ਫੌਜ ਧੁੱਸੀ ਨੇੜੇ 25 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਮੌਕੇ ‘ਤੇ ਇਕ ਔਰਤ ਅਤੇ ਇਕ ਤਸਕਰ ਵੀ ਦੇਖਿਆ ਗਿਆ ਜੋ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕੋਲ ਪੋਲੀਥੀਨ ਦਾ ਬੈਗ ਸੀ ਜਿਸ ਨੂੰ ਉਹ ਮੌਕੇ ’ਤੇ ਹੀ ਛੱਡ ਗਏ। ਇਸ ਬੈਗ ਵਿੱਚੋਂ 9 ਪੈਕੇਟ ਹੈਰੋਇਨ ਮਿਲੇ ਹਨ।ਇਸ ਮਾਮਲੇ ਵਿੱਚ ਸਬੰਧਤ ਥਾਣੇ ਵੱਲੋਂ ਇੱਕ ਬਜ਼ੁਰਗ ਤਸਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਔਰਤ ਦੀ ਭਾਲ ਜਾਰੀ ਹੈ। ਦੋਵੇਂ ਸਕੂਟਰ ‘ਤੇ ਸਵਾਰ ਹੋ ਕੇ ਆਏ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਮਾਮਲੇ ਵਿਚ ਹੈਰੋਇਨ ਦੀ ਖੇਪ ਸਮੇਤ ਇਕ ਇਲੈਕਟ੍ਰਿਕ ਸਕੂਟਰ ਫੜਿਆ ਗਿਆ ਸੀ, ਜਿਸ ਦੀ ਜਾਂਚ ਜਾਰੀ ਹੈ।ਰੌਦਾਂਵਾਲਾ ਖੁਰਦ ‘ਚ 1.5 ਕਿਲੋ ‘ਆਈਸ’ ਨਸ਼ੀਲਾ ਪਦਾਰਥ ਬਰਾਮਦ ਬੀ.ਐਸ.ਐਫ. ਟੀਮ ਨੇ ਸਰਹੱਦੀ ਪਿੰਡ ਰੌੜਾਂਵਾਲਾ ਖੁਰਦ ਦੇ ਇਲਾਕੇ ਵਿੱਚ ਡੇਢ ਕਿਲੋ ਆਈਸ ਨਸ਼ੀਲੇ ਪਦਾਰਥਾਂ ਦਾ ਇੱਕ ਪੈਕਟ ਬਰਾਮਦ ਕੀਤਾ ਹੈ। ਪਰ ਤਸਕਰਾਂ ਦੇ ਹੱਥ ਲੱਗਣ ਦੀ ਬਜਾਏ ਇਹ ਬੀ.ਐਸ.ਐਫ. ਦੇ ਹੱਥ ਲੱਗ ਗਿਆ।
SikhDiary