ਦਰੋਣਾਚਾਰੀਆ ਪ੍ਰਮੋਦ ਕੁਮਾਰ ਨੇ ਪਟਿਆਲਾ ਵਿਖੇ ਖਿਡਾਰੀਆਂ ਨਾਲ ਸਾਂਝੇ ਕੀਤੇ ਕੁਝ ਨੁਕਤੇ

ਪਟਿਆਲਾ (ਅਮਰਜੀਤ ਸਿੰਘ): ਆਦਿਤਿਆ ਬੈਡਮਿੰਟਨ ਅਕੈਡਮੀ ‘ਚ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਮੋਦ ਕੁਮਾਰ ਪਟਿਆਲਾ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਯੋਗੇਸ਼ ਸ਼ੈਲੀ ਡਾਇਰੈਕਟਰ, ਪੈਰਾ ਐਥਲੀਟ ਡਿਵੈਲਪਮੈਂਟ, ਪੈਰਾਲੰਪਿਕ ਦੀ ਅਗਵਾਈ ‘ਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਭਾਰਤੀ ਬਾਕਸਿੰਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 7 ਸੋਨੇ ਦੇ ਤਗਮੇ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਖਿਡਾਰੀਆਂ ਨੂੰ ਖਾ ਰਿਹਾ ਹੈ ,ਇਸ ਦੀ ਅਸਲ ਵਰਤੋਂ ਨਹੀਂ ਹੋ ਰਹੀ ਸਗੋਂ ਦੁਰਵਰਤੋਂ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਖੇਡਾਂ ਵੱਲ ਆਉਣ ਤਾਂ ਜੋ ਉਨ੍ਹਾਂ ਦਾ ਆਪਣਾ ਤੇ ਹੋਰ ਖਿਡਾਰੀਆਂ ਦਾ ਵੀ ਭਵਿੱਖ ਬਣ ਸਕੇ ਇਸ ਦੇ ਨਾਲ ਹੀ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਦੋ ਨਵੇਂ ਖਿਡਾਰੀ ਪੈਦਾ ਹੋ ਰਹੇ ਹਨ।ਉਨ੍ਹਾਂ ਦਾ ਰੁਝਾਨ ਖੇਡਾਂ ਵਿੱਚ ਘੱਟ ਨਜ਼ਰ ਆ ਰਿਹਾ ਹੈ ਸਗੋਂ ਉਨ੍ਹਾਂ ਨੂੰ ਖੇਡਾਂ ਵਿੱਚ ਦਿਲਚਸਪੀ ਦਿਖਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚੋਂ ਉਨ੍ਹਾਂ ਦਾ ਚੰਗਾ ਭਵਿੱਖ ਬਣ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਸਰਕਾਰ ਹੋਵੇ ਉਹ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦੇਵੇ ਬੇਸ਼ੱਕ ਕੇਂਦਰ ਸਰਕਾਰ ਅਤੇ ਵੱਖ ਵੱਖ ਸੂਬੇ ਦੀਆਂ ਸਰਕਾਰਾਂ ਖਿਡਾਰੀਆਂ ਨੂੰ ਉਤਸਾਹਿਤ ਕਰ ਰਹੀਆਂ ਹਨ ਜੇਕਰ ਕੋਈ ਖੇਡਾਂ ਵੱਲ ਪ੍ਰੇਰਿਤ ਹੁੰਦਾ ਹੈ ਤਾਂ ਉਸਨੂੰ ਜੋ ਜਿੱਤ ਵਜੋਂ ਮੈਡਲ ਮਿਲਦੇ ਹਨ ਉਸ ਦੇ ਆਧਾਰ ਤੇ ਉਸਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ।ਇਸ ਮੌਕੇ ਪੈਰਾ ਐਥਲੀਟ ਡਿਵੈਲਪਮੈਂਟ, ਪੈਰਾਲੰਪਿਕ ਕਮੇਟੀ ਦੇ ਡਾਇਰੈਕਟਰ ਯੋਗੇਸ਼ ਸ਼ੈਲੀ ਨੇ ਪ੍ਰਮੋਦ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮੋਦ ਕੁਮਾਰ ਦੇ ਇੱਥੇ ਪਹੁੰਚਣ ਨਾਲ ਖਿਡਾਰੀਆਂ ਦਾ ਹੌਸਲਾ ਵਧੇਗਾ ਅਤੇ ਉਹ ਖੇਡਾਂ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚ ਦਰੋਣਾਚਾਰੀਆ ਪ੍ਰਮੋਦ ਕੁਮਾਰ ਜੀ ਪਟਿਆਲਾ ਪਹੁੰਚੇ ਹਨ। ਉਨ੍ਹਾਂ ਨੇ ਇਸ ਅਕੈਡਮੀ ਦੇ ਬੱਚਿਆਂ ਨੂੰ ਹੌਸਲਾ ਵਜਾਈ ਦਿੱਤੀ ਅਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਹਨ । ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪਟਿਆਲਾ ਵਿੱਚ ਰਹਿ ਦੁਨੀਆਂ ਭਰ ਦੇ ਵਿੱਚ ਨਾਮ ਕਮਾਇਆ ਹੈ ਸੋ ਮੈਨੂੰ ਪਟਿਆਲੇ ਦੀ ਬਹੁਤ ਵੱਡੀ ਦੇਣ ਹੈ ਪਟਿਆਲਾ ਦੇ ਲੋਕ ਭਾਈਚਾਰਾ ਅਤੇ ਆਪਸੀ ਸਾਂਝ ਦੇ ਨਾਲ ਮਿਲ ਕੇ ਰਹਿੰਦੇ ਹਨ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਦੇ ਹਨ।ਇਸ ਮੌਕੇ ਤੇ ਅਕੈਡਮੀ ਵੱਲੋਂ ਆਏ ਹੋਏ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਸੱਤੇ ਨਰਾਇਣ ਚੀਫ ਕੋਚ ਪੈਰਾਲੰਪਿਕ ਅਥਲੀਟ ਸਿਟੀ ਜੀ ਸ਼੍ਰੀ ਜੇ.ਪੀ ਸਿੰਘ, ਚੀਫ ਕੌਚ ਪੈਰਾ ਪਾਵਰ ਲਿਫਟਿੰਗ ਹਰਿੰਦਰ ਸ਼ਰਮਾ ,ਸ੍ਰੀ ਸ਼ੁਭਮ ਚੌਧਰੀ ਚੇਅਰਮੈਨ ਪੈਰਾ ਓਲੰਪਿਕਸ ਸਪੋਰਟਸ ਡਿਵੈਲਪਮੈਂਟ ਪੀ.ਸੀ.ਆਈ. ਯੋਗੇਸ਼ ਸ਼ਰਮਾ, ਡਾਰੈਕਟਰ ਪੈਰਾ ਅਥਲੀਟ ਡਿਵੈਲਪਮੈਂਟ ਪੈਰਾ ਪਾਵਰ ਲਿਟਿੰਗ ਪ੍ਰਮੋਦ ਕੁਮਾਰ , ਸੈਕਟਰੀ ਜਨਰਲ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਰਣਜੀਤ ਸਿੰਘ , ਐਮ.ਡੀ ਅਦਿਤਿਆ ਬੈਡਮਿੰਟਨ ਅਕੈਡਮੀ ਪਟਿਆਲਾ ਸ੍ਰੀ ਰਜਿੰਦਰ ਸਾਹਨੀ , ਸ੍ਰੀ ਪ੍ਰਵੀਨ ਜੈਨ ਸੈਕਟਰੀ ਪੰਜਾਬ ਗਰੈਪਲਿੰਗ ਵੈਸਟਲਿੰਗ ਕਮੇਟੀ ਹਰਿੰਦਰ ਸ਼ਰਮਾ ਸਤਨਾਮ ਸਿੰਘ ਸੱਤਾ ਤੋਂ ਇਲਾਵਾ ਖਿਡਾਰੀ ਹਾਜ਼ਰ ਸਨ।