ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ ਤੇ ਹੋਰ ਅਦਾਰੇ 28 ਮਈ ਨੂੰ ਰਹਿਣਗੇ ਬੰਦ

ਲੁਧਿਆਣਾ: ਪੰਜਾਬ ਸਰਕਾਰ ਨੇ ਬਕਰੀਦ (ਈਦ-ਉਲ-ਅਧਾ) ਦੀ ਸਰਕਾਰੀ ਛੁੱਟੀ ਨੂੰ ਸਪੱਸ਼ਟ ਕਰਨ ਲਈ ਇੱਕ ਵੱਡਾ ਫ਼ੈਸਲਾ ਲਿਆ ਹੈ। ਪਹਿਲਾਂ ਇਹ ਛੁੱਟੀ ਬੁੱਧਵਾਰ, 27 ਮਈ ਨੂੰ ਨਿਰਧਾਰਤ ਕੀਤੀ ਗਈ ਸੀ ,ਪਰ ਹੁਣ ਇਸ ਨੂੰ ਸੋਧ ਕਰਦੇ ਹੋਏ 28 ਮਈ ਨੂੰ ਗੈਜੇਟਿਡ ਛੁੱਟੀ ਐਲਾਨ ਕਰ ਦਿੱਤਾ ਗਿਆ ਹੈ । ਇਸ ਫ਼ੈਸਲੇ ਨਾਲ ਜਨਤਾ ਵਿੱਚ ਭੰਬਲਭੂਸਾ ਖਤਮ ਹੋ ਗਿਆ ਹੈ।ਰਿਪੋਰਟਾਂ ਅਨੁਸਾਰ, ਕੇਂਦਰ ਸਰਕਾਰ ਨੇ ਚੰਨ ਦਿਖਣ ਦੀ ਤਾਰੀਖ ਅਤੇ ਧਾਰਮਿਕ ਪਰੰਪਰਾਵਾਂ ਵਿੱਚ ਬਦਲਾਅ ਕਾਰਨ 28 ਮਈ ਨੂੰ ਵੀ ਛੁੱਟੀ ਘੋਸ਼ਿਤ ਕੀਤੀ ਹੈ। ਇਸ ਦੇ ਆਧਾਰ ‘ਤੇ, ਪੰਜਾਬ ਸਰਕਾਰ ਨੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।ਨਵੇਂ ਹੁਕਮ ਅਨੁਸਾਰ, ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਹੋਰ ਅਦਾਰੇ 28 ਮਈ ਨੂੰ ਬੰਦ ਰਹਿਣਗੇ। 27 ਮਈ ਨੂੰ ਪਹਿਲਾਂ ਐਲਾਨੀ ਗਈ ਛੁੱਟੀ ਹੁਣ ਰੱਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬਕਰੀਦ ਦੀ ਛੁੱਟੀ ਹੁਣ ਸੋਧੇ ਹੋਏ ਹੁਕਮ ਅਨੁਸਾਰ ਲਾਗੂ ਹੋਵੇਗੀ।