ਲੁਧਿਆਣਾ ਦੇ ਮੇਅਰ ਆਫ਼ਿਸ ਤੇ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਲੁਧਿਆਣਾ: ਸ਼ਹਿਰ ਵਿੱਚ ਉਸ ਸਮੇਂ ਭਾਰੀ ਸਨਸਨੀ ਫੈਲ ਗਈ ਜਦੋਂ ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਸਰਕਾਰੀ ਕੰਪਿਊਟਰਾਂ ‘ਤੇ ਇੱਕ ਖੌਫਨਾਕ ਅਤੇ ਧਮਕੀ ਭਰਿਆ ਈ-ਮੇਲ ਆਇਆ । ਇਸ ਈ-ਮੇਲ ਨੇ ਪੂਰੇ ਪ੍ਰਸ਼ਾਸਨਿਕ ਅਤੇ ਪੁਲਿਸ ਸਟਾਫ ਦੇ ਹੋਸ਼ ਉੱਡਾ ਦਿੱਤੇ ਹਨ। ਈ-ਮੇਲ ਵਿੱਚ ਕਿਸੇ ਛੋਟੇ-ਮੋਟੇ ਟਿਕਾਣੇ ਨੂੰ ਨਹੀਂ ਸਗੋਂ ਲੁਧਿਆਣਾ ਦੇ ਮੇਅਰ ਆਫ਼ਿਸ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਸਿੱਧੀ ਅਤੇ ਖੁੱਲੀ ਧਮਕੀ ਦਿੱਤੀ ਗਈ ਹੈ । ਇਹ ਖੌਫਨਾਕ ਈ-ਮੇਲ ਅੱਜ,ਸੋਮਵਾਰ, 25 ਮਈ ਨੂੰ ਸਵੇਰੇ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਅਧਿਕਾਰਤ ਆਈ.ਡੀ ‘ਤੇ ਭੇਜੀ ਗਈ ਸੀ, ਜਿਸ ਨਾਲ ਪੂਰੇ ਸ਼ਹਿਰ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।ਸਮਾਂ ਤੈਅ ਕਰਕੇ ਦਿੱਤੀ ਗਈ ਚੁਣੌਤੀ : ਦੁਪਹਿਰ ਨੂੰ ਮੇਅਰ ਦੇ ਦਫ਼ਤਰ ਨੂੰ ਅਤੇ ਰਾਤ ਨੂੰ ਦਿਲਜੀਤ ਦੇ ਘਰ ਨੂੰ ਉਡਾਉਣ ਦਾ ਦਾਅਵਾ ਇਹ ਈ-ਮੇਲ, ਜੋ ਸਵੇਰੇ 7:28 ਵਜੇ ਦੇ ਕਰੀਬ ਸਰਕਾਰੀ ਪ੍ਰਣਾਲੀ ‘ਤੇ ਆਈ, ਵਿੱਚ ਵਿਸ਼ਾ ਲਾਈਨ “ਬੰਬ ਧਮਾਕਾ -ਮੇਅਰ ਦਫ਼ਤਰ ਲੁਧਿਆਣਾ!” ਸੀ। ਸਿਰਫਿਰੇ ਹਮਲਾਵਰਾਂ ਨੇ ਧਮਾਕਿਆਂ ਦਾ ਸਮਾਂ ਵੀ ਦੱਸਿਆ। ਈ-ਮੇਲ ਦੇ ਅਨੁਸਾਰ, ਲੁਧਿਆਣਾ ਦੇ ਮੇਅਰ ‘ਤੇ ਹਮਲਾ ਦੁਪਹਿਰ 1:11 ਵਜੇ ਕਰਨ ਦੀ ਯੋਜਨਾ ਹੈ। ਇਸ ਤੋਂ ਤੁਰੰਤ ਬਾਅਦ, ਰਾਤ ​​9:11 ਵਜੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਲੁਧਿਆਣਾ ਘਰ ਨੂੰ ਬੰਬ ਨਾਲ ਉਡਾਉਣ ਦੀ ਭਿਆਨਕ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਧਮਕੀ ਦੇਣ ਵਾਲਿਆਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ, “ਜੋ ਕੋਈ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ ਉਸਨੂੰ ਮਾਰ ਦਿੱਤਾ ਜਾਵੇਗਾ।”1984 ਦੇ ਦੰਗਿਆਂ ਦਾ ਹਵਾਲਾ ਦਿੰਦੇ ਹੋਏ, ਪੱਤਰ ਵਿੱਚ ਲਿਖਿਆ ਹੈ, “ਖੂਨ ਦੇ ਬਦਲੇ ਖੂਨ,” ਅਤੇ 6 ਜੂਨ ਤੱਕ ਦਾ ਅਲਟੀਮੇਟਮ। ਇਹ ਧਮਕੀ ਭਰਿਆ ਪੱਤਰ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦਿੰਦੇ ਹੋਏ ਨਫ਼ਰਤ ਫੈਲਾਉਂਦਾ ਹੈ। ਈ-ਮੇਲ ਵਿੱਚ ਸਪੱਸ਼ਟ ਤੌਰ ‘ਤੇ ਲਿ ਖਿਆ ਹੈ, “ਖੂਨ ਦੇ ਬਦਲੇ ਖੂਨ।” ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਵਿੱਚ, ਧਮਕੀ ਦੇਣ ਵਾਲਿਆਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ 6 ਜੂਨ ਤੱਕ ਲਗਾਤਾਰ ਬੰਬ ਧਮਾਕਿਆਂ ਨਾਲ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਅਲਟੀਮੇਟਮ ਤੋਂ ਬਾਅਦ, ਖੁਫੀਆ ਏਜੰਸੀਆਂ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ।ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ‘ਤੇ ਆਈ ਈ-ਮੇਲ ,ਦੋ ਨਾਮ ਵੀ ਆਏ ਸਾਹਮਣੇ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਸਨਸਨੀਖੇਜ਼ ਈ-ਮੇਲ ਦੇ ਅੰਤ ਵਿੱਚ ਇਸ ਨੂੰ ਭੇਜਣ ਵਾਲੇ ਸੰਗਠਨ ਦਾ ਨਾਮ “ਖਾਲਿਸਤਾਨ ਨੈਸ਼ਨਲ ਆਰਮੀ” ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਖੁਦ ਨੂੰ ਇਸ ਸੰਗਠਨ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਦੋ ਵਿਅਕਤੀਆਂ ਦੇ ਨਾਮ ਵੀ ਹੇਠਾਂ ਦਿੱਤੇ ਗਏ ਹਨ,ਜਿਨਾਂ ਵਿੱਚੋਂ ਪਹਿਲਾ ਨਾਮ ਇੰਜੀਨੀਅਰ ਗੁਰਨਾਖ ਸਿੰਘ (ਰੁਕਨ ਸ਼ਾਹਵਾਲਾ) ਅਤੇ ਡਾ. ਗੁਰਨਿਰਵੈਰ ਸਿੰਘ (ਖਾਨ ਰਾਜਾਦਾ) ਦਾ ਲਿ ਖਿਆ ਗਿਆ ਹੈ ।ਹਾਈ ਅਲਰਟ ‘ਤੇ ਸਾਈਬਰ ਸੈੱਲ , ਮੇਅਰ ਦਫ਼ਤਰ ਦੀ ਸੁਰੱਖਿਆ ਮਜ਼ਬੂਤ: ਮੇਅਰ ਅਤੇ ਅੰਤਰਰਾਸ਼ਟਰੀ ਸਟਾਰ ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਉਣ ਵਾਲੀ ਧਮਕੀ ਤੋਂ ਬਾਅਦ, ਲੁਧਿਆਣਾ ਪੁਲਿਸ ਵਿਭਾਗ ਅਤੇ ਸਾਈਬਰ ਸੈੱਲ ਟੀਮਾਂ ਤੁਰੰਤ ਹਰਕਤ ਵਿੱਚ ਆ ਗਈਆਂ ਹਨ। ਇਸ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ, ਤਕਨੀਕੀ ਮਾਹਿਰਾਂ ਦੀ ਮਦਦ ਨਾਲ ਈ-ਮੇਲ ਦੇ ਆਈ.ਪੀ ਐਡਰੈੱਸ ਅਤੇ ਭੇਜਣ ਵਾਲੇ ਦੇ ਮੁੱਖ ਸਰੋਤ ਦਾ ਪਤਾ ਲਗਾਉਣ ਲਈ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਵਧਾਨੀ ਦੇ ਤੌਰ ‘ਤੇ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੇਅਰ ਦਫ਼ਤਰ, ਨਗਰ ਨਿਗਮ ਕੰਪਲੈਕਸ ਅਤੇ ਹੋਰ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਸਥਾਨਾਂ ‘ਤੇ ਸੁਰੱਖਿਆ ਸਖ਼ਤ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।