ਯਾਤਰੀਆਂ ਨਾਲ ਭਰੀ ਪ੍ਰਾਈਵੇਟ ਬੱਸ ਤੇ ਟਰੱਕ ਵਿਚਕਾਰ ਭਿਆਨਕ ਟੱਕਰ , ਲਗਭਗ 20 ਤੋਂ 22 ਯਾਤਰੀ ਜ਼ਖਮੀ
ਜ਼ੀਰਕਪੁਰ: ਮੋਹਾਲੀ ਦੇ ਜ਼ੀਰਕਪੁਰ ਖੇਤਰ ਵਿੱਚ ਛੱਤ ਲਾਈਟ ਚੌਕ ਨੇੜੇ ਅੱਜ, ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਘਟਨਾ ਦੌਰਾਨ, ਮਨਾਲੀ ਤੋਂ ਦਿੱਲੀ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਅਤੇ ਇੱਕ ਟਰੱਕ ਦੇ ਵਿਚਕਾਰ ਟੱਕਰ ਹੋ ਗਈ ,ਜਿਸ ਤੋਂ ਬਾਅਦ ਬੇਕਾਬੂ ਹੋ ਕੇ ਬੱਸ ਸੜਕ ‘ਤੇ ਪਲਟ ਗਈ । ਹਾਦਸੇ ਵਿੱਚ ਲਗਭਗ 20 ਤੋਂ 22 ਯਾਤਰੀ ਜ਼ਖਮੀ ਹੋਏ ਹਨ,ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।ਕਿਵੇਂ ਵਾਪਰਿਆ ਹਾਦਸਾ ? ਰਿਪੋਰਟਾਂ ਅਨੁਸਾਰ, ਬੱਸ ਮਨਾਲੀ ਤੋਂ ਦਿੱਲੀ ਵੱਲ ਆਪਣੇ ਨਿਰਧਾਰਤ ਰੂਟ ‘ਤੇ ਜਾ ਰਹੀ ਸੀ। ਜਿਵੇਂ ਹੀ ਬੱਸ ਛੱਤ ਲਾਈਟ ਚੌਕ ਦੇ ਨੇੜੇ ਪਹੁੰਚੀ, ਜ਼ੀਰਕਪੁਰ ਤੋਂ ਪਟਿਆਲਾ ਵੱਲ ਜਾ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਉਸ ਨਾਲ ਭਿਆਨਕ ਟੱਕਰ ਮਾਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਚਾਲਕ ਨੇ ਕੰਟਰੋਲ ਗੁਆ ਦਿੱਤਾ, ਅਤੇ ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਚੀਕ ਪੁਕਾਰ ਮਚ ਗਈ । ਜਿਵੇਂ ਹੀ ਬੱਸ ਪਲਟੀ ਅੰਦਰ ਬੈਠੇ ਯਾਤਰੀ ਆਪਣੀਆਂ ਸੀਟਾਂ ਤੋਂ ੳੇੁਛਲ ਕੇ ਹੇਠਾਂ ਡਿੱਗ ਗਏ , ਜਦੋਂ ਕਿ ਕੁਝ ਯਾਤਰੀ ਬਸ ਦੇ ਅੰਦਰ ਬੁਰੀ ਤਰ੍ਹਾਂ ਫਸ ਗਏ ।ਰਾਹਤ ਅਤੇ ਬਚਾਅ ਕਾਰਜ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਇੱਕ ਨੌਜਵਾਨ ਬੱਸ ਦੇ ਹੇਠਾਂ ਦੱਬ ਗਿਆ, ਜਿਸ ਕਾਰਨ ਉਸਦਾ ਹੱਥ ਬੁਰੀ ਤਰ੍ਹਾਂ ਕੁਚਲਿਆ ਗਿਆ। ਘਟਨਾ ਦੀ ਖ਼ਬਰ ਮਿਲਦੇ ਹੀ, ਸੜਕ ਸੁਰੱਖਿਆ ਬਲ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸਥਾਨਕ ਨਿਵਾਸੀਆਂ ਦੀ ਸਹਾਇਤਾ ਨਾਲ ਅਤੇ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ, ਯਾਤਰੀਆਂ ਨੂੰ ਬੱਸ ਦੀਆਂ ਖਿੜਕੀਆਂ ਰਾਹੀਂ ਸਫ਼ਲਤਾਪੂਰਵਕ ਬਾਹਰ ਕੱਢਿਆ ਗਿਆ। ਸਾਰੇ ਜ਼ਖਮੀਆਂ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ, ਗੰਭੀਰ ਸੱਟਾਂ ਵਾਲੇ ਲੋਕਾਂ ਨੂੰ ਉੱਨਤ ਡਾਕਟਰੀ ਦੇਖਭਾਲ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਹਾਈਵੇਅ ‘ਤੇ ਲੱਗਾ ਲੰਮਾ ਟ੍ਰੈਫਿਕ ਜਾਮ ਹਾਦਸੇ ਕਾਰਨ, ਹਾਈਵੇਅ ‘ਤੇ ਆਵਾਜਾਈ ਪੂਰੀ ਤਰ੍ਹਾਂ ਵਿਘਨ ਪੈ ਗਈ, ਜਿਸਦੇ ਨਤੀਜੇ ਵਜੋਂ ਲਗਭਗ ਦੋ ਘੰਟੇ ਤੱਕ ਲੰਮਾ ਟ੍ਰੈਫਿਕ ਜਾਮ ਰਿਹਾ। ਬਾਅਦ ਵਿੱਚ, ਪੁਲਿਸ ਨੇ ਬੱਸ ਨੂੰ ਸੜਕ ਤੋਂ ਹਟਾਉਣ ਲਈ ਹਾਈਡ੍ਰਾ ਕਰੇਨ ਦੀ ਵਰਤੋਂ ਕੀਤੀ, ਜਿਸ ਨਾਲ ਆਵਾਜਾਈ ਦਾ ਪ੍ਰਵਾਹ ਮੁੜ ਸ਼ੁਰੂ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਬੱਸ ਅਤੇ ਟਰੱਕ ਦੋਵਾਂ ਦੀ ਬਹੁਤ ਜ਼ਿਆਦਾ ਰਫ਼ਤਾਰ ਸੀ। ਪੁਲਿਸ ਇਸ ਸਮੇਂ ਦੋਵਾਂ ਵਾਹਨ ਚਾਲਕਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
SikhDiary