ਲੁਧਿਆਣਾ ਦੇ ਜਰਸੀ ਰੋਡ ’ਤੇ ਪਲਟਿਆ ਕੰਟੇਨਰ ਨਾਲ ਲੱਦਿਆ ਟਰੱਕ
ਲੁਧਿਆਣਾ : ਲੁਧਿਆਣਾ ਦੇ ਜਰਸੀ ਰੋਡ ਤੋਂ ਪਹਿਲਾਂ ਬਣ ਰਹੇ ਅੰਡਰਪਾਸ ਦੇ ਨੇੜੇ ਕੱਟ ਤੋਂ ਉੱਪਰ ਚੜਦੇ ਹੋਏ ਇੱਕ ਕੰਟੇਨਰ ਨਾਲ ਲੱਦਿਆ ਟਰੱਕ ਪਲਟਿਆ ਕੇ ਸਰਵਿਸ ਲੇਨ ਤੇ ਡਿੱਗ ਗਿਆ। ਜਾਣਕਾਰੀ ਦੇ ਅਨੁਸਾਰ, ਟਰੱਕ ਸਵੇਰੇ 3:30-4:00 ਵਜੇ ਦੇ ਕਰੀਬ ਟਰੱਕ ਪਲਟ ਗਿਆ। ਇਸ ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਕਾਫੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਹੀ, ਪੁਲਿਸ ਦੇ ਏ.ਐਸ.ਆਈ. ਹਰਮੇਸ਼ ਲਾਲ ਅਤੇ ਪੀ.ਸੀ.ਆਰ. ਦੇ ਏ.ਐਸ.ਆਈ. ਭਜਨ ਸਿੰਘ ਅਤੇ ਓਮ ਪ੍ਰਕਾਸ਼ ਨੇ 108 ਐਂਬੂਲੈਂਸ ਨੂੰ ਬੁਲਾਇਆ ਅਤੇ ਜ਼ਖਮੀ ਡਰਾਈਵਰ ਅਤੇ ਕੰਡਕਟਰ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।ਟਰੱਕ ਦੇ ਡਿੱਗਣ ਨਾਲ ਸਰਵਿਸ ਲੇਨ ‘ਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ, ਕਿਉਂਕਿ ਸਕੂਲ ਦੇ ਸਮੇਂ ਦੌਰਾਨ ਬਹੁਤ ਸਾਰੇ ਸਕੂਲੀ ਬੱਚੇ ਅਤੇ ਕੰਮ ‘ਤੇ ਜਾਣ ਵਾਲੇ ਲੋਕ ਇਸ ਸਰਵਿਸ ਲੇਨ ਤੋਂ ਗੁਜਰਦੇ ਹਨ। ਸਵੇਰੇ ਮੌਕੇ ’ਤੇ ਜ਼ੋਨ ਟ੍ਰੈਫਿਕ ਇੰਚਾਰਜ ਅਸ਼ੋਕ ਚੌਹਾਨ ਨੇ ਆਵਾਜਾਈ ਨੂੰ ਬਹਾਲ ਕਰਨ ਲਈ ਇੱਕ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ। ਟਰੱਕ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
SikhDiary