ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ
ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਪਾਵਰਕਾਮ ਅਰਬਨ ਸਬ-ਡਿਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਬਲਦੇਵ ਰਾਜ ਅਤੇ ਜੇਈ ਅਵਤਾਰ ਸਿੰਘ ਨੇ ਦੱਸਿਆ ਕਿ ਸੁਤੈਹਰੀ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ, 11 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੇ ਚੱਲਦੇ ਗੁਰੂ ਨਾਨਕ ਨਗਰ, ਗੁਰੂ ਨਾਨਕ ਐਵੇਨਿਊ, ਫਤਿਹਗੜ੍ਹ ਰੋਡ, ਦਾਰਾਪੁਰ, ਸੁਤੈਹਰੀ ਰੋਡ, ਸੰਤ ਨਗਰ, ਮਾਨਵਤਾ ਨਗਰ, ਸੈਂਟਰਲ ਟਾਊਨ ਅਤੇ ਪ੍ਰੇਮਗੜ੍ਹ ਵਰਗੇ ਖੇਤਰ ਪ੍ਰਭਾਵਿਤ ਹੋਣਗੇ।
SikhDiary