ਡਾਕ ਵਿਭਾਗ ਦੇ ਗੁਰਦਾਸਪੁਰ ਡਿਵੀਜ਼ਨ ਨੇ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਅਹਿਮ ਫ਼ੈਸਲਾ
ਗੁਰਦਾਸਪੁਰ : ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ, ਡਾਕ ਵਿਭਾਗ ਦੇ ਗੁਰਦਾਸਪੁਰ ਡਿਵੀਜ਼ਨ ਨੇ ਲੋਕਾਂ ਦੀ ਸਹੂਲਤ ਦੇ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ। ਤਿਉਹਾਰ ਦੇ ਦੌਰਾਨ ਡਾਕ ਸੇਵਾਵਾਂ ‘ਤੇ ਵਧਣ ਵਾਲੇ ਦਬਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਕੁਝ ਚੋਣਵੇਂ ਡਾਕਘਰਾਂ ਨੂੰ ਐਤਵਾਰ ਅਤੇ ਸਰਕਾਰੀ ਛੁੱਟੀਆਂ ਦੇ ਦਿਨ ਵੀ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਨਾਲ ਲੋਕਾਂ ਨੂੰ ਰੱਖੜੀ ਅਤੇ ਹੋਰ ਜ਼ਰੂਰੀ ਡਾਕ ਸਮੇਂ ’ਤੇ ਭੇਜਣ ਵਿੱਚ ਆਸਾਨੀ ਹੋਵੇਗੀ।ਡਾਕ ਵਿਭਾਗ ਦੇ ਅਨੁਸਾਰ, 15 ਜੁਲਾਈ ਤੋਂ 28 ਅਗਸਤ ਤੱਕ ਪੈਣ ਵਾਲੇ ਸਾਰੇ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਇਨ੍ਹਾਂ ਡਾਕਘਰਾਂ ‘ਤੇ ਵਿਸ਼ੇਸ਼ ਕਾਊਂਟਰ ਚਲਾਏ ਜਾਣਗੇ। ਇਸ ਦੌਰਾਨ, ਡਾਕ ਬੁਕਿੰਗ ਸੇਵਾਵਾਂ ਦੇ ਨਾਲ-ਨਾਲ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਵੀ ਉਪਲਬਧ ਹੋਣਗੀਆਂ।ਇਨ੍ਹਾਂ ਡਾਕਘਰਾਂ ’ਚ ਮਿਲੇਗੀ ਸੁਵਿਧਾਗੁਰਦਾਸਪੁਰ ਡਿਵੀਜ਼ਨ ਦੇ ਅਧੀਨ ਆਉਣ ਵਾਲੇ ਗੁਰਦਾਸਪੁਰ ਹੈੱਡ ਡਾਕਘਰ, ਬਟਾਲਾ ਹੈੱਡ ਡਾਕਘਰ, ਪਠਾਨਕੋਟ ਸਬ ਡਾਕਘਰ, ਦੀਨਾਨਗਰ ਸਬ ਡਾਕਘਰ, ਕਾਦੀਆਂ ਸਬ ਡਾਕਘਰ, ਧਾਰੀਵਾਲ ਸਬ ਡਾਕਘਰ ਅਤੇ ਫਤਿਹਗੜ੍ਹ ਚੂੜੀਆਂ ਸਬ ਡਾਕਘਰ ਇਸ ਵਿਸ਼ੇਸ਼ ਪ੍ਰਬੰਧ ਦੇ ਤਹਿਤ ਖੁੱਲ੍ਹੇ ਰਹਿਣਗੇ।ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਣਗੇ ਕੰਮਡਾਕ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਹ ਸਾਰੇ ਡਾਕਘਰ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਦੌਰਾਨ, ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਡਾਕ ਨਾਲ ਸਬੰਧਤ ਕੰਮ ਕਰ ਸਕਣਗੇ।ਸਪੀਡ ਪੋਸਟ, ਰਜਿਸਟਰਡ ਪੋਸਟ ਅਤੇ ਪਾਰਸਲ ਦੀ ਮਿਲੇਗੀ ਸੁਵਿਧਾਇਨ੍ਹਾਂ ਡਾਕਘਰਾਂ ਵਿੱਚ ਰੱਖੜੀ ਦੇ ਮੌਕੇ ‘ਤੇ ਰੱਖੜੀ ਭੇਜਣ ਵਾਲਿਆਂ ਲਈ ਸਪੀਡ ਪੋਸਟ, ਰਜਿਸਟਰੀ, ਪਾਰਸਲ ਸਮੇਤ ਹੋਰ ਡਾਕ ਸੇਵਾਵਾਂ ਉਪਲਬਧ ਹੋਣਗੀਆਂ। ਵਿਭਾਗ ਦਾ ਉਦੇਸ਼ ਇਹ ਹੈ ਕਿ ਭੈਣਾਂ ਵੱਲੋਂ ਭੇਜੀਆਂ ਗਈਆਂ ਰੱਖੜੀਆਂ ਸਮੇਂ ਸਿਰ ਉਨ੍ਹਾਂ ਦੇ ਭਰਾਵਾਂ ਤੱਕ ਪਹੁੰਚਣ ਅਤੇ ਤਿਉਹਾਰ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਆਧਾਰ ਕਾਰਡ ਸੇਵਾਵਾਂ ਵੀ ਰਹੇਗੀ ਜਾਰੀਡਾਕ ਸੇਵਾਵਾਂ ਤੋਂ ਇਲਾਵਾ, ਇਨ੍ਹਾਂ ਕੇਂਦਰਾਂ ‘ਤੇ ਆਧਾਰ ਕਾਰਡ ਨਾਲ ਸਬੰਧਤ ਕੰਮ ਵੀ ਕੀਤਾ ਜਾਵੇਗਾ। ਇੱਥੇ ਤੁਹਾਨੂੰ ਨਵਾਂ ਆਧਾਰ ਕਾਰਡ (ਨਾਮਾਂਕਣ) ਬਣਾਉਣ ਅਤੇ ਪੁਰਾਣੇ ਆਧਾਰ ਕਾਰਡ ਵਿੱਚ ਨਾਮ, ਪਤਾ, ਮੋਬਾਈਲ ਨੰਬਰ ਜਾਂ ਹੋਰ ਜਾਣਕਾਰੀ ਅਪਡੇਟ ਕਰਨ ਦੀ ਸਹੂਲਤ ਵੀ ਮਿਲੇਗੀ।ਲੋਕਾਂ ਨੂੰ ਅਪੀਲਡਾਕ ਵਿਭਾਗ ਨੇ ਇਲਾਕੇ ਦੇ ਲੋਕਾਂ ਨੂੰ ਇਸ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਤਿਉਹਾਰ ਦੌਰਾਨ ਵਾਧੂ ਪ੍ਰਬੰਧਾਂ ਦਾ ਉਦੇਸ਼ ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਡਾਕ ਅਤੇ ਆਧਾਰ ਨਾਲ ਸਬੰਧਤ ਸਾਰੇ ਮਹੱਤਵਪੂਰਨ ਕੰਮ ਆਸਾਨੀ ਨਾਲ ਪੂਰੇ ਕੀਤੇ ਜਾ ਸਕਣ।
SikhDiary