ਸੋਨਾ-ਚਾਂਦੀ ਖਰੀਦਣ ਵਾਲਿਆਂ ਦੇ ਲਈ ਅੱਜ ਨਵੇਂ ਭਾਅ ਜਾਰੀ

ਪੰਜਾਬ: ਸੋਨਾ-ਚਾਂਦੀ ਖਰੀਦਣ ਵਾਲਿਆਂ ਦੇ ਲਈ ਅੱਜ ਸ਼ਨੀਵਾਰ ਨੂੰ ਨਵੇਂ ਭਾਅ ਜਾਰੀ ਕਰ ਦਿੱਤੇ ਗਏ ਹਨ । ਜਲੰਧਰ ਬੁਲੀਅਨ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 160,000 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ, ਜਦੋਂ ਕਿ ਬੀਤੇ ਦਿਨ ਇਹ 161,000 ਰੁਪਏ ਸੀ।ਇਸੇ ਤਰ੍ਹਾਂ, 22 ਕੈਰੇਟ ਸੋਨੇ ਦੀ ਕੀਮਤ 148,800 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਕਿ ਬੀਤੇ ਦਿਨ 149,730 ਰੁਪਏ ਸੀ। ਇਸ ਦੌਰਾਨ, ਚਾਂਦੀ ਦੀ ਕੀਮਤ 271,000 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜਦੋਂ ਕਿ ਬੀਤੇ ਦਿਨ ਇਸਦੀ ਕੀਮਤ 271,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸਰਾਫਾ ਬਾਜ਼ਾਰ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਕਾਰ, ਨਿਵੇਸ਼ਕਾਂ ਅਤੇ ਖਰੀਦਦਾਰਾਂ ਦੀਆਂ ਨਜ਼ਰਾਂ ਸੋਨਾ-ਚਾਂਦੀ ਦੀ ਕੀਮਤਾਂ ‘ਤੇ ਬਣੀ ਹੋਈਆਂ ਹਨ ।