ਤਰਨ ਤਾਰਨ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਬਿਜਲੀ ਰਹੇਗੀ ਬੰਦ
ਤਰਨ ਤਾਰਨ : ਪੰਜਾਬ ਦੇ ਤਰਨ ਤਾਰਨ ਖੇਤਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। 132 ਕੇ.ਵੀ.ਏ. ਸਬ ਸਟੇਸ਼ਨ ਤਰਨ ਤਾਰਨ ਤੋਂ ਚੱਲਣ ਵਾਲੇ 11 ਕੇਵੀ ਸਿਟੀ 4 ਤਰਨ ਤਾਰਨ ਫੀਡਰ ਦੀ ਵੰਡ ਦੇ ਕਾਰਨ 11 ਕੇਵੀ ਸਿਟੀ 4 ਫੀਡਰ ਅਤੇ ਪੁਲਿਸ ਲਾਈਨ ਤਰਨ ਤਾਰਨ ਦੀ ਬਿਜਲੀ ਸਪਲਾਈ 5 ਮਾਰਚ, ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਨ੍ਹਾਂ ਖੇਤਰਾਂ ਤੋਂ ਚੱਲਣ ਵਾਲੇ ਇਲਾਕੇ ਦੀਪ ਐਵੇਨਿਊ, ਨਿਊ ਦੀਪ ਐਵੇਨਿਊ, ਫਤਿਹ ਚੱਕ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ, ਸ੍ਰੀ ਗੁਰੂ ਤੇਗ ਬਹਾਦਰ ਨਗਰ 2 ਅਤੇ ਪੁਲਿਸ ਲਾਈਨ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ ਸਬ ਡਿਵੀਜ਼ਨਲ ਅਫਸਰ ਅਰਬਨ ਪਾਵਰਕਾਮ ਤਰਨ ਤਾਰਨ ਅਤੇ ਇੰਜੀਨੀਅਰ ਗੁਰਭੇਜ ਸਿੰਘ ਜੇਈ ਨੇ ਦਿੱਤੀ।
SikhDiary