ਡਾ. ਚੀਮਾ ਨੂੰ ਧਰਮ ਕਰਮ ਦੇ ਕਾਰਜ ਨੂੰ ਸਿਆਸੀ ਐਨਕਾਂ ਨਾਲ ਨਹੀ ਵੇਖਣਾ ਚਾਹੀਦਾ- ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਜਾਣ ਬਾਰੇ ਇਹ ਮੰਨਣਾ ਕਿ ਪਾਕਿਸਤਾਨ ਸਰਕਾਰ ਤੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਹੀ ਇਜਾਜਤ ਮਿਲੀ ਹੈ ਹੋਰ ਕਿਸੇ ਨੂੰ ਕੋਈ ਦੀ ਇਜਾਜਤ ਨਹੀ ਮਿਲੀ ਤਾਂ ਸੱਚ ਮੰਨਿਆ ਜਾ ਸਕਦਾ ਹੈ ਪਰ ਆਪਣੀ ਆਦਤ ਤੋ ਮਜਬੂਰ ਡਾ ਚੀਮਾ ਨੂੰ ਗੁਰੂ ਦੇ ਕਾਰਜ ਵਿੱਚ ਸਿਆਸਤ ਦਿਖਾਈ ਦਿੰਦੀ ਹੈ ਕਿ ਚੀਮਾ ਨੇ ਲੋਕ ਸੇਵਾ ਨਹੀ ਸਗੋ ਝੂਠ ਦੀ ਸਿਆਸਤ ਦੀਆ ਨਹੀ ਸਿਆਸੀ ਐਨਕਾਂ ਲਗਾਈਆ ਹੋਈਆ ਹਨ ਜਿਹਨਾਂ ਵਿਚਦੀ ਉਸ ਨੂੰ ਸਾਵਨ ਦੇ ਅੰਨੇ ਵਾਂਗ ਦਿਖਾਈ ਦਿੰਦਾ ਹੈ। ਜਾਰੀ ਇੱਕ ਬਿਆਨ ਸ੍ਰ ਸਰਨਾ ਨੇ ਕਿਹਾ ਕਿ ਡਾ ਦਲਜੀਤ ਸਿੰਘ ਚੀਮਾ ਨੇ ਇੱਕ ਵੈਬ ਚੈਨਲ ਨੂੰ ਇੰਟਰਵਿਊ ਦਿੰਦਿਆ ਸੱਚ ਬੋਲਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲੈ ਕੇ ਜਾਣ ਦੀ ਇਜਾਜਤ ਨਹੀ ਮਿਲੀ ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀ ਤੇ ਇਹ ਇੱਕ ਕੰਧ ਤੇ ਲਿਖਿਆ ਸੱਚ ਹੈ। ਉਹਨਾਂ ਕਿਹਾ ਕਿ ਡਾ ਚੀਮਾ ਵੱਲੋ ਇਹ ਵੀ ਕਿਹਾ ਗਿਆ ਕਿ ਉਹਨਾਂ (ਸ੍ਰ ਸਰਨਾ) ਵੱਲੋ ਨਗਰ ਕੀਰਤਨ ਤੇ ਸਿਆਸਤ ਕੀਤੀ ਜਾ ਰਹੀ ਹੈ ਜੋ ਸਰਾਸਰ ਗਲਤ ਹੈ। ਸ੍ਰ ਸਰਨਾ ਨੇ ਕਿਹਾ ਕਿ ਜਦੋਂ ਸੱਤਾ ਦਾ ਅਨੰਦ ਇੱਕ ਵਾਰੀ ਨਹੀ ਦੋ ਵਾਰੀ ਲਗਾਤਰ ਮਾਣਿਆ ਹੋਵੇ ਤਾਂ ਸਾਵਣ ਦੇ ਅੰਨੇ ਵਾਂਗ ਜਿਸ ਤਰਾਂ ਉਸ ਨੂੰ ਚਾਰ ਚੁਫੇਰੇ ਹਰਾ ਹਰਾ ਹੀ ਦਿਖਾਈ ਦਿੰਦਾ ਹੈ, ਉਸੇ ਤਰਾਂ ਡਾ ਚੀਮਾ ਨੂੰ ਚਾਰ ਚੁਫੇਰੇ ਸਿਆਸਤ ਹੀ ਪਸਰੀ ਨਜ਼ਰ ਆਉਦੀ ਹੈ। ਡਾ ਚੀਮਾ ਨੇ ਲਗਾਤਾਰ 10 ਸਾਲ ਸੱਤਾ ਦਾ ਆਨੰਦ ਮਾਣਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਾਉਣ ਤੇ ਕਰਨ ਵਾਲਿਆ ਦਾ ਸਾਥ ਹੀ ਨਹੀ ਦਿੱਤਾ ਸਗੋ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਦੇ ਕਾਲੇ ਇਤਿਹਾਸਕ ਤੇ ਪੰਥ ਵਿਰੋਧੀ ਕਾਰਨਾਮੇ ਵਿੱਚ ਵੀ ਵਿਸ਼ੇਸ ਭੂਮਿਕਾ ਨਿਭਾਈ। ਸ੍ਰ ਸਰਨਾ ਨੇ ਕਿਹਾ ਕਿ ਡਾ ਚੀਮਾ ਦੇ ਦਿਲ ਦਿਮਾਗ ਤੇ ਅੱਖਾਂ ਤੇ ਸਿਆਸੀ ਐਨਕਾਂ ਲੱਗੀਆ ਹੋਈਆ ਤੇ ਉਸ ਨੂੰ ਸਭ ਕੁਝ ਸਾਵਨ ਨੇ ਅੰਨੇ ਵਾਂਗ ਹੀ ਦਿੱਸਦਾ ਹੈ। ਸ੍ਰ ਸਰਨਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਅੱਜ ਤੱਕ ਕੋਈ ਸਿਆਸੀ ਚੋਣ ਨਹੀ ਲੜੀ ਤੇ ਨਾ ਹੀ ਕਿਸੇ ਸਿਆਸੀ ਜਮਾਤ ਵਿੱਚ ਹਿੱਸਾ ਲਿਆ ਹੈ। ਉਹਨਾਂ ਦਾ ਟੀਚਾ ਸਿਰਫ ਧਰਮ ਦੀ ਸੇਵਾ ਕਰਨਾ ਤੇ ਗੁਰੂ ਘਰ ਦੇ ਵਿਕਾਸ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਦਿਨ ਉਹ ਸਿਆਸੀ ਚੋਣ ਲੜਣਗੇ ਤਾਂ ਉਸ ਤੋ ਦਿਨ ਬਾਅਦ ਕਿਸੇ ਧਾਰਮਿਕ ਕਮੇਟੀ ਦੀ ਚੋਣ ਵਿੱਚ ਭਾਗ ਨਹੀ ਲੈਣਗੇ ਜਦ ਕਿ ਬਾਦਲ ਦਲੀਏ ਤਾਂ ਝੂਠ ਦੀ ਨਿੱਘਰਦੀ ਸਿਆਸਤ ਕਰਨ ਦੇ ਨਾਲ ਨਾਲ ਧਾਰਮਿਕ ਚੋਣਾਂ ਲੜ ਕੇ ਵੀ ਗੁਰੂ ਦੀ ਗੋਲਕ ਨੂੰ ਲੁੱਟਣਾ ਆਪਣਾ ਧਰਮ ਕਰਮ ਸਮਝਦੇ ਹਨ। ਦਿੱਲੀ ਤੋ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲੈ ਕੇ ਜਾਣ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਉਹਨਾਂ ਨੇ ਚਾਰ ਸਾਲ ਪਹਿਲਾਂ ਨਨਕਾਣਾ ਸਾਹਿਬ ਵਿਖੇ ਗੁਰੂ ਦਰਬਾਰ ਵਿੱਚ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਬਲ ਤੇ ਸ਼ਕਤੀ ਬਖਸ਼ੇ ਤੇ ਉਹਨਾਂ ਨੂੰ ਬਾਬੇ ਨਾਨਕ ਦੇ 550 ਸਾਲਾਂ ਤੇ ਇੱਕ ਵਾਰੀ ਫਿਰ ਨਗਰ ਕੀਤਰਨ ਲੈ ਕੇ ਜਾਣ ਦੀ ਹਿੰਮਤ ਬਖਸ਼ੇ। ਇਸ ਪਹਿਲਾਂ ਉਹ 2005 ਵਿੱਚ ਨਗਰ ਕੀਰਤਨ ਲੈ ਕੇ ਗਏ ਸਨ ਜਿਸ ਦਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਨੇ ਬਾਈਕਾਟ ਕੀਤਾ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇੱਕ ਵਾਰੀ ਫਿਰ ਡਾ ਚੀਮਾ ਸਮੇਤ ਸਮੁੱਚੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, ਪਟਨਾ ਸਾਹਿਬ ਕਮੇਟੀ, ਦਿੱਲੀ ਕਮੇਟੀ ਤੇ ਹਜੂਰ ਸਾਹਿਬ ਕਮੇਟੀ ਆਦਿ ਸਾਰੀਆ ਨਾਨਕ ਨਾਮ ਸੇਵਾ ਸੰਗਤਾਂ ਨੂੰ ਖੁੱਲਾ ਸੱਦਾ ਦਿੰਦੇ ਹਨ ਕਿ ਉਹ 28 ਅਕਤੂਬਰ 2019 ਨੂੰ ਦਿੱਲੀ ਦੇ ਗੁਰਦੁਆਰਾ ਪਿਆਉ ਸਾਹਿਬ ਤੋ ਦਿੱਲੀ ਤੇ ਨਨਕਾਣਾ ਸਾਹਿਬ ਤੱਕ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੇ ਖੁਸ਼ੇ ਪ੍ਰਾਪਤ ਕਰਨ।