ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਅੱਜ ਗਿਰਾਵਟ ਕੀਤੀ ਗਈ ਦਰਜ

ਪੰਜਾਬ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਦਰਜ ਕੀਤੀ ਗਈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ਘਟ ਕੇ 1,56,500 ਰੁਪਏ ਪਹੁੰਚ ਗਈ ਹੈ ਜਦੋਂ ਕਿ ਬੀਤੇ ਦਿਨ ਇਸ ਦੀ ਕੀਮਤ 1,58,000 ਰੁਪਏ ਦਰਜ ਕੀਤੀ ਗਈ ਸੀ।ਇਸੇ ਤਰ੍ਹਾਂ, 22 ਕੈਰੇਟ ਸੋਨੇ ਦੀ ਕੀਮਤ 1,45,550 ਰੁਪਏ ਦਰਜ ਕੀਤੀ ਗਈ ,ਜੋ ਪਹਿਲਾਂ 1,46,550 ਰੁਪਏ ਸੀ । ਇਸ ਦੇ ਨਾਲ ਹੀ , ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਵੀ ਨਰਮ ਹੋਈਆਂ ਹਨ ਅਤੇ ਅੱਜ ਚਾਂਦੀ 2,45,600 ਰੁਪਏ ਪ੍ਰਤੀ ਕਿਲੋ ‘ਤੇ ਦਰਜ ਕੀਤੀ ਗਈ।ਇਸ ਦੇ ਨਾਲ ਹੀ , ਆਰਥਿਕ ਖੋਜ ਫਰਮ ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਅੰਤਰਰਾਸ਼ਟਰੀ ਸਤਰ ‘ਤੇ ਦਬਾਅ ਵਧਣ ਦੀ ਸਥਿਤੀ ਵਿੱਚ ਭਾਰਤ ਵਿੱਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਘਟ ਕੇ 70,000 ਰੁਪਏ ਤੋਂ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਦਾਇਰੇ ਵਿੱਚ ਆ ਸਕਦੀਆਂ ਹਨ । ਹਾਲਾਂਕਿ, ਇਹ ਗਿਰਾਵਟ ਹੌਲੀ-ਹੌਲੀ ਹੋਣ ਦੀ ਸੰਭਾਵਨਾ ਹੈ, ਇੱਕੋ ਸਮੇਂ ਨਹੀਂ ਅਤੇ ਕੀਮਤਾਂ 2027 ਦੇ ਅੰਤ ਤੱਕ ਸਥਿਰ ਹੋ ਸਕਦੀਆਂ ਹਨ। ਕੁੱਲ ਮਿਲਾ ਕੇ, ਸੋਨੇ ਵਿੱਚ ਹਾਲ ਹੀ ਵਿੱਚ ਆਈ ਤੇਜ਼ੀ ਤੋਂ ਬਾਅਦ, ਬਾਜ਼ਾਰ ਹੁਣ ਰੂਸ ਦੀ ਰਣਨੀਤੀ, ਅਮਰੀਕਾ-ਰੂਸ ਸਬੰਧਾਂ ਅਤੇ ਬ੍ਰਿਕਸ ਦੇਸ਼ਾਂ ਦੀਆਂ ਖਰੀਦ ਨੀਤੀਆਂ ‘ਤੇ ਕੇਂਦ੍ਰਿਤ ਹੈ। ਜੇਕਰ ਇਨ੍ਹਾਂ ਮੋਰਚਿਆਂ ‘ਤੇ ਬਦਲਾਅ ਆਉਂਦੇ ਹਨ, ਤਾਂ ਸੋਨੇ ਦੀ ਚਮਕ ਕੁਝ ਹੱਦ ਤੱਕ ਫਿੱਕੀ ਪੈ ਸਕਦੀ ਹੈ।