ਚੰਡੀਗੜ੍ਹ ਦੇ ਸੈਕਟਰ 5/8 ਦੇ ਮੋੜ ਦੇ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਔਰਤਾਂ ਦੀ ਮੌਤ
ਚੰਡੀਗੜ੍ਹ : ਸੈਕਟਰ 5/8 ਦੇ ਮੋੜ ਦੇ ਨੇੜੇ ਐਤਵਾਰ ਸ਼ਾਮ 4:45 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਜਿਸ ਵਿੱਚ ਇੱਕ ਸ਼ਰਾਬੀ ਕਾਰ ਚਾਲਕ ਨੇ ਇੱਕ ਈ-ਰਿਕਸ਼ਾ ਅਤੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।ਪੁਲਿਸ ਦੇ ਅਨੁਸਾਰ, 28 ਸਾਲਾ ਵਿਅਕਤੀ ਮਾਰੂਤੀ SX4 ਕਾਰ ਚਲਾ ਰਿਹਾ ਸੀ ਅਤੇ ਜੈਅੰਤੀ ਮਾਜਰੀ ਤੋਂ ਕਿਸ਼ਨਗੜ੍ਹ ਘਰ ਵਾਪਸ ਆ ਰਿਹਾ ਸੀ। ਉਹ ਭੰਗ ਦੇ ਨਸ਼ੇ ਵਿੱਚ ਸੀ ਅਤੇ ਇਕੱਲਾ ਹੀ ਗੱਡੀ ਚਲਾ ਰਿਹਾ ਸੀ। ਤੇਜ਼ ਰਫ਼ਤਾਰ ਕਾਰਨ, ਕਾਰ ਨੇ ਪਹਿਲਾਂ ਸੈਕਟਰ-5 ਮੋੜ ਨੇੜੇ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਇੱਕ ਸਾਈਕਲ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ। ਸੈਕਟਰ-3 ਥਾਣੇ ਨੇ ਡਿਊਟੀ ‘ਤੇ ਮੌਜੂਦ ਇੱਕ ਟ੍ਰੈਫਿਕ ਪੁਲਿਸ ਕਰਮਚਾਰੀ ਦੀ ਸ਼ਿਕਾਇਤ ‘ਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਮੌਕੇ ‘ਤੇ ਜ਼ਖਮੀ ਹੋਏ ਸਾਰੇ ਛੇ ਲੋਕਾਂ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਤ ਵਿੱਚ ਔਰਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਲਾਜ ਦੇ ਦੌਰਾਨ ਦੌਵੇ ਔਰਤਾਂ ਦੀ ਮੌਤ ਹੋ ਗਈ। ਹੋਰ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਡਰਾਈਵਰ ਇਸ ਸਮੇਂ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਹੈ, ਇਸ ਲਈ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਸੜਕ ਸੁਰੱਖਿਆ ਦੇ ਸਖ਼ਤ ਉਪਾਵਾਂ ਦੀ ਮੰਗ ਕੀਤੀ ਹੈ।
SikhDiary