ਜਲੰਧਰ-ਲੁਧਿਆਣਾ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਬੁਰੀ ਤਰ੍ਹਾਂ ਹੋਈ ਪ੍ਰਭਾਵਿਤ
ਜਲੰਧਰ : ਜਲੰਧਰ-ਲੁਧਿਆਣਾ ਰਾਸ਼ਟਰੀ ਰਾਜਮਾਰਗ ‘ਤੇ ਅੱਜ ਸਵੇਰੇ ਇੱਕ ਟਰਾਲੀ ਦੇ ਪਲਟਣ ਤੋਂ ਬਾਅਦ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਸੜਕ ’ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਇਹ ਹਾਦਸਾ ਸਵੇਰੇ 6:15 ਵਜੇ ਦੇ ਕਰੀਬ ਵਾਪਰਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਈਵੇਅ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਟ੍ਰੈਫਿਕ ਜਾਮ ਇੰਨਾ ਗੰਭੀਰ ਸੀ ਕਿ ਸਰਵਿਸ ਲੇਨ ਵੀ ਪੂਰੀ ਤਰ੍ਹਾਂ ਵਾਹਨਾਂ ਨਾਲ ਭਰ ਗਈਆਂ।ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰਾਲੀ ਦੇ ਪਲਟਣ ਕਾਰਨ ਇਹ ਜਾਮ ਲੱਗਿਆ। ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਅਤੇ ਸੜਕ ’ਤੇ ਪਲਟੇ ਹੋਏ ਵਾਹਨਾਂ ਨੂੰ ਹਟਾ ਕੇ ਟ੍ਰੈਫਿਕ ਨੂੰ ਫਿਰ ਤੋਂ ਸਚਾਰੂ ਕਰਨ ਦੇ ਲਈ ਕਾਮ ਸ਼ੁਰੂ ਕੀਤਾ । ਥੋੜ੍ਹੀ ਦੇਰ ਬਾਅਦ, ਪੁਲਿਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਹਾਈਵੇਅ ਤੋਂ ਇੱਕ ਤਰ੍ਹਾਂ ਕਰਵਾ ਦਿੱਤਾ ਅਤੇ ਆਵਾਜਾਈ ਮੁੜ ਸ਼ੁਰੂ ਹੋ ਗਈ।
SikhDiary