ਸੋਨਾ ਤੇ ਚਾਂਦੀ ‘ਚ ਆਈ ਮਾਮੂਲੀ ਗਿਰਾਵਟ , ਦੇਖੋ ਅੱਜ ਦੀਆਂ ਤਾਜ਼ਾ ਕੀਮਤਾਂ
ਪੰਜਾਬ: ਅੱਜ , ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਥੋੜ੍ਹਾ ਵਾਧਾ ਦੇਖਣ ਨੂੰ ਮਿਲਿਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 161,000 ‘ਤੇ ਪਹੁੰਚ ਗਈ ਜਦੋਂ ਕਿ ਬੀਤੇ ਦਿਨ ਇਹ 160,500 ਰੁਪਏ ‘ਤੇ ਸੀ ।ਇਸ ਦੇ ਨਾਲ ਹੀ, 22 ਕੈਰੇਟ ਸੋਨੇ ਦੀ ਕੀਮਤ ਵੀ ਵਧ ਕੇ 149,730 ਹੋ ਗਈ ,ਜੋ ਬੀਤੇ ਦਿਨ 149,270 ਰੁਪਏ ਸੀ। ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਕੀਮਤ 270,200 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ,ਜੋ ਪਹਿਲਾਂ 267,400 ਰੁਪਏ ‘ਤੇ ਸੀ । ਕੁਲ ਮਿਲਾ ਕੇ , ਅੱਜ ਸੋਨਾ ਅਤੇ ਚਾਂਦੀ ਦੀ ਬਾਜ਼ਾਰ ਦਰਾਂ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ , ਜਿਸ ਨਾਲ ਨਿਵੇਸ਼ਕਾਂ ਅਤੇ ਖਰੀਦਦਾਰਾਂ ਦੇ ਲਈ ਬਾਜ਼ਾਰ ਵਿੱਚ ਹਲਕੀ ਹਲਚਲ ਬਣੀ ਹੋਈ ਹੈ ।
SikhDiary