ਸੋਨਾ ਤੇ ਚਾਂਦੀ ਦੀਆਂ ਮੁੜ ਵਧੀਆਂ ਕੀਮਤਾਂ
ਪੰਜਾਬ: ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਅੱਜ ਇੱਕ ਮਹੱਤਵਪੂਰਨ ਅਪਡੇਟ ਆਇਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਅੱਜ ਸੋਨੇ ਅਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਥੋੜ੍ਹਾ ਵਾਧਾ ਦਿਖਾਇਆ ਗਿਆ ਹੈ।ਜਾਣਕਾਰੀ ਅਨੁਸਾਰ ਅੱਜ 24 ਕੈਰੇਟ ਸੋਨਾ 160,500 ਰੁਪਏ ਪ੍ਰਤੀ ਤੋਲਾ ਦਰਜ ਕੀਤਾ ਗਿਆ, ਜਦੋਂ ਕਿ ਸ਼ਨੀਵਾਰ ਨੂੰ ਇਸ ਦੀਆਂ ਕੀਮਤਾਂ 160,000 ਰੁਪਏ ਸੀ। ਇਸੇ ਤਰ੍ਹਾਂ, 22 ਕੈਰੇਟ ਸੋਨਾ ਵੀ ਮਹਿੰਗਾ ਹੋਇਆ ਹੈ ਅਤੇ ਅੱਜ ਇਸ ਦੀਆਂ ਕੀਮਤਾਂ 149,270 ਰੁਪਏ ਪ੍ਰਤੀ ਤੋਲਾਂ ਰਿਹਾ ਜੋ ਸ਼ਨੀਵਾਰ ਨੂੰ 148,800 ਰੁਪਏ ਸੀ ।ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ।ਅੱਜ ਚਾਂਦੀ ਦੀਆਂ ਕੀਮਤਾਂ ਵਧ ਕੇ 276,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ ।ਦੱਸ ਦੇਈਏ ਕਿ ਸਰਾਫਾ ਬਾਜ਼ਾਰ ਦੇ ਵਪਾਰੀਆਂ ਦੇ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਦੇ ਰੁਝਾਨਾਂ ਅਤੇ ਵਧਦੀ ਮੰਗ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਵੀ ਬਦਲਾਅ ਆ ਸਕਦੇ ਹਨ।
SikhDiary