ਫਾਜ਼ਿਲਕਾ ਮਲੋਟ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਹਾਲਤ ਗੰਭੀਰ
ਫਾਜ਼ਿਲਕਾ : ਹਾਈਵੇਅ ‘ਤੇ ਭਿਆਨਕ ਸੜਕ ਹਾਦਸੇ ਵਿੱਚ ਪੁਲਿਸ ਕਰਮਚਾਰੀ ਦੇ ਜ਼ਖਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਰਨੀਵਾਲਾ ਦੇ ਨੇੜੇ ਫਾਜ਼ਿਲਕਾ ਮਲੋਟ ਹਾਈਵੇਅ ‘ਤੇ ਇੱਕ ਵਾਹਨ ਬੇਕਾਬੂ ਹੋ ਕੇ ਅਤੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਗੱਡੀ ਵਿੱਚ 6 ਲੋਕ ਸਵਾਰ ਸਨ।ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 6 ਜ਼ਖਮੀਆਂ ਵਿੱਚੋਂ 3 ਪੁਲਿਸ ਕਰਮਚਾਰੀ ਹਨ। ਉਨ੍ਹਾਂ ਦੀ ਪਛਾਣ ਅੰਗਰੇਜ ਸਿੰਘ ਵਾਸੀ ਸਿਰਸਾ, ਹਰਿਆਣਾ, ਇੰਸਪੈਕਟਰ ਹਰਮਿੰਦਰ ਸਿੰਘ, ਇੰਸਪੈਕਟਰ ਸੀ.ਆਈ.ਏ., ਮੋਹਾਲੀ ਦੇ ਵਜੋਂ ਹੋਈ ਹੈ।
SikhDiary