ਰੇਲਵੇ ਵਿਭਾਗ ਨੇ ਫਿਰੋਜ਼ਪੁਰ ਛਾਉਣੀ ਤੇ ਪਟਨਾ ਵਿਚਕਾਰ ਇੱਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਕੀਤਾ ਫ਼ੈਸਲਾ

ਫਿਰੋਜ਼ਪੁਰ: ਗਰਮੀਆਂ ਦੇ ਮੌਸਮ ਦੌਰਾਨ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ, ਰੇਲਵੇ ਵਿਭਾਗ ਫਿਰੋਜ਼ਪੁਰ ਛਾਉਣੀ ਅਤੇ ਪਟਨਾ ਵਿਚਕਾਰ ਇੱਕ ਵਿਸ਼ੇਸ਼ ਰੇਲਗੱਡੀ ਚਲਾਉਣ ਲਈ ਤਿਆਰ ਹੈ। ਵਿਭਾਗ ਦੁਆਰਾ ਜਾਰੀ ਜਾਣਕਾਰੀ ਅਨੁਸਾਰ, ਰੇਲਗੱਡੀ ਨੰਬਰ 04616 ਹਰ ਮੰਗਲਵਾਰ ਦੁਪਹਿਰ 12:00 ਵਜੇ ਫਿਰੋਜ਼ਪੁਰ ਛਾਉਣੀ ਤੋਂ ਰਵਾਨਾ ਹੋਵੇਗੀ, ਜੋ 21 ਅਪ੍ਰੈਲ ਤੋਂ 14 ਜੁਲਾਈ ਤੱਕ ਚੱਲੇਗੀ।ਇਹ ਰੇਲਗੱਡੀ ਮੋਗਾ, ਲੁਧਿਆਣਾ, ਅੰਬਾਲਾ ਛਾਉਣੀ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਰੁੜਕੀ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਬਾਲਾਮਾਊ, ਆਲਮਨਗਰ, ਉਤਰਾਹਟੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ, ਜੰਗਾਈ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ, ਬਕਸਰ, ਰਘੁਨਾਥਪੁਰ, ਆਰਾ ਅਤੇ ਦਾਨਾਪੁਰ ਸਟੇਸ਼ਨਾਂ ਵਿੱਚੋਂ ਲੰਘਣ ਤੋਂ ਬਾਅਦ ਲਗਭਗ 30 ਘੰਟਿਆਂ ਦੀ ਯਾਤਰਾ ਕਰਦੇ ਹੋਏ ਪਟਨਾ ਪਹੁੰਚੇਗੀ।ਇਸ ਦੇ ਨਾਲ ਹੀ , ਵਾਪਸੀ ਯਾਤਰਾ ਲਈ, ਟ੍ਰੇਨ ਨੰਬਰ 04615 ਨੂੰ 22 ਅਪ੍ਰੈਲ ਤੋਂ 15 ਜੁਲਾਈ ਤੱਕ ਹਰ ਹਰ ਬੁੱਧਵਾਰ ਰਾਤ 8:00 ਵਜੇ ਪਟਨਾ ਤੋਂ ਰਵਾਨਾ ਹੋਵੇਗੀ, ਜੋ ਇਨ੍ਹਾਂ ਸ਼ਟੇਸ਼ਨਾ ਤੋਂ ਹੋ ਕੇ ਲਗਭਗ 27 ਘੰਟੇ ਬਾਅਦ ਫਿਰੋਜ਼ਪੁਰ ਪਹੁੰਚੇਗੀ । ਇਸ ਸਪੈਸ਼ਲ ਰੇਲਗੱਡੀ ਵਿੱਚ 2 ਏ.ਸੀ. ਕੋਚ ,10 ਸਲੀਪਰ ਕੋਚ ਅਤੇ 4 ਜਨਰਲ ਕਲਾਸ ਕੋਚ ਲਗਾਏ ਗਏ ਹਨ ।