ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਕੱਢਿਆ ਜਾਵੇਗਾ ਘੱਲੂਘਾਰਾ ਮਾਰਚ

ਜੂਨ 1984 ਨੂੰ 36ਵਰ੍ਹੇ ਪੂਰੇ ਹੋਣ ‘ਤੇ ਵੀ ਸਿੱਖ ਕੌਮ ਦੇ ਲੱਗੇ ਜ਼ਖਮ ਅਜੇ ਵੀ ਹਰੇ ਹਨ। ਇਨ੍ਹਾਂ ਸ਼ਹਾਦਤਾਂ ‘ਚ ਜੂਝਦੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਯਾਦ ਕਰਨ ਅਤੇ ਸ਼ਹਾਦਤ ਦੇਣ ਲਈ ਸਿੱਖ ਕੌਮ ਇਹ ਹਫ਼ਤਾ ਮਨਾਉਂਦੀ ਆ ਰਹੀ ਹੈ। ਦਲ ਖ਼ਾਲਸਾ ਵੀ ਸ਼ਹੀਦਾਂ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਦੇ ਹੋਏ ਸਨ 1999 ਤੋਂ ਇਹ ਦਿਨ ਮਨਾਉਂਦਾ ਆ ਰਿਹਾ ਹੈ । ਬੀਤੇ ਦੀਨੀ ਸਾਲ 2020 ‘ਚ ਮਹਾਂਮਾਰੀ ਨੂੰ ਲੈ ਕੇ ਦਲ ਖ਼ਾਲਸਾ ਵਲੋਂ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ਇਕ ਮੀਟਿੰਗ ਕਰ ਕਰੋਨਾ ਵਾਇਰਸ ਦੇ ਚੱਲਦਿਆਂ ਡਬਲਯੂ. ਐੱਚ.ਓ ਦੀ ਗਾਇਡਲਾਇਨ ਅਤੇ ਸਰਕਾਰਾਂ ਦੇ ਨਿਯਮਾਂ ਤੇ ਇਹਤਿਆਤ ਵਰਤਦੇ ਹੋਏ 5 ਜੂਨ ਨੂੰ ਇਹ ਘੱਲੂਘਾਰਾ ਮਾਰਚ ਘੱਟ ਗਿਣਤੀ ਸੰਗਤਾਂ ਦੇ ਨਾਲ ਸੋਸ਼ਲ ਡਿਸਟੈਂਸਿਗ ਦਾ ਧਿਆਨ ਰੱਖਦੇ ਹੋਏ ਸਰੀਰਕ ਦੂਰੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹੀਦਾਂ ਲਈ ਅਰਦਾਸ ਕਰੇਗਾ। ਪਰ ਅਜੇ 6 ਜੂਨ ਨੂੰ ਅੰਮ੍ਰਿਤਸਰ ਬੰਦ ਬਾਰੇ ਕੋਈ ਫ਼ੈਸਲਾ ਨਹੀ ਲਿਆ ਗਿਆ ਹੈ ।