ਆਨਲਾਈਨ ਕਵੀਤਾ ਮੁਕਾਬਲਾ

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਪ੍ਰਕਾਸ਼ ਪੁਰਬ ਦੇ ਸੰਬਧ ਚ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਮਿਸ਼ਨ ਹਰਿਆਣਾ, ਬਾਲਾ ਪ੍ਰੀਤਮ ਪ੍ਰਚਾਰ ਲਹਿਰ ਦੇ ਸਾਂਝੇ ਉਪਰਾਲੇ ਰਾਹੀਂ ਨੌਜਵਾਨ ਬੱਚੇ ਬੱਚੀਆਂ ਨੂੰ ਸਿੱਖੀ ਨਾਲ ਜੋੜਨ ਲਈ ਆਨਲਾਈਨ ਕਵੀਤਾ ਮੁਕਾਬਲੇ ਬਹੁਤ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਬਿਹਾਰ, ਯੂ ਪੀ, ਮਹਾਰਾਸ਼ਟਰ ਅਤੇ ਦੱਖਣ ਭਾਰਤ ਦੇ ਵੱਖ ਵੱਖ ਸ਼ਹਿਰਾਂ ਤੋਂ ਪ੍ਰਤੀਭਾਗੀ ਭਾਗ ਲੈ ਰਹੇ ਹਨ। ਹੋਰ ਵੀ ਪ੍ਰਤੀਭਾਗੀ ਜਾਂ ਕੋਈ ਪ੍ਰਚਾਰਕ ਇਸ ਲਹਿਰ ਨਾਲ ਜੁੜਨਾ ਚਾਉਂਦਾ ਹੋਵੇ ਉਹ ਇਸ਼ਤੇਹਾਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਅਕਾਲ ਸਹਾਇ ਟੀ. ਵੀ ਦੇ ਫੇਸਬੁੱਕ ਪੇਜ਼ ਅਤੇ ਯੂਟਿਊਬ ਚੈਨਲ ਤੇ 31 ਮਈ ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ।